ਮੁੰਬਈ ਤੋਂ 180 ਮਜ਼ਦੂਰ ਪਹਿਲੀ ਵਾਰ ਫਲਾਈਟ ਰਾਹੀਂ ਪਹੁੰਚੇ ਝਾਰਖੰਡ
Friday, May 29, 2020 - 01:31 AM (IST)
ਰਾਂਚੀ (ਭਾਸ਼ਾ): ਝਾਰਖੰਡ ਦੇ ਤਕਰੀਬਨ 180 ਪਰਵਾਸੀ ਮਜ਼ਦੂਰ ਵੀਰਵਾਰ ਨੂੰ ਮੁੰਬਈ ਤੋਂ ਹਵਾਈ ਰਸਤਿਓਂ ਇਥੇ ਪਹੁੰਚੇ। ਮੁੱਖ ਮੰਤਰੀ ਹੇਮੰਤ ਸੋਰੇਨ ਦੀਆਂ ਕੋਸ਼ਿਸ਼ਾਂ ਨਾਲ ਮਜ਼ਦੂਰਾਂ ਨੂੰ ਹਵਾਈ ਮਾਰਗ ਨਾਲ ਉਨ੍ਹਾਂ ਦੇ ਪਿੱਤਰੀ ਰਾਜ ਲਿਆਂਦਾ ਜਾ ਸਕਿਆ। ਇਸ ਵਿਚ ਅਲਮਨਾਈ ਨੈੱਟਵਰਕ ਆਫ ਨੈਸ਼ਨਲ ਸਕੂਲ ਆਫ ਲਾਅ ਬੈਂਗਲੁਰੂ ਨੇ ਵੀ ਅਹਿਮ ਯੋਗਦਾਨ ਦਿੱਤਾ।
ਮੁੰਬਈ ਤੋਂ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ਪਹੁੰਚੇ ਮਜ਼ਦੂਰਾ ਦੀ ਸਕ੍ਰੀਨਿੰਗ ਕੀਤੀ ਗਈ। ਨਾਲ ਹੀ ਉਨ੍ਹਾਂ ਨੂੰ ਨਾਸ਼ਤਾ ਤੇ ਪਾਣੀ ਦੀ ਬੋਤਲ ਵੀ ਦਿੱਤੀ ਗਈ। ਮਜ਼ਦੂਰਾਂ ਨੂੰ ਉਨ੍ਹਾਂ ਦੇ ਸਬੰਧਤ ਜ਼ਿਲੇ ਵਿਚ ਭੇਜਣ ਲਈ ਰਾਂਚੀ ਜ਼ਿਲਾ ਪ੍ਰਸ਼ਾਸਨ ਵਲੋਂ ਬੱਸਾਂ ਦੀ ਵਿਵਸਥਾ ਕੀਤੀ ਗਈ ਸੀ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਘਰਾਂ ਲਈ ਰਵਾਨਾ ਕੀਤਾ ਗਿਆ। ਝਾਰਖੰਡ ਪਰਤੇ ਪਰਵਾਸੀ ਮਜ਼ਦੂਰਾਂ ਨੇ ਰਾਂਚੀ ਆਕੇ ਸਰਕਾਰ ਦਾ ਧੰਨਵਾਦ ਕੀਤਾ।