ਸਮੋਸੇ ਵੇਚਣ ਵਾਲੇ 18 ਸਾਲਾ ਸੰਨੀ ਕੁਮਾਰ ਨੇ ਪਾਸ ਕੀਤੀ NEET ਪ੍ਰੀਖਿਆ

Saturday, Aug 31, 2024 - 12:10 PM (IST)

ਸਮੋਸੇ ਵੇਚਣ ਵਾਲੇ 18 ਸਾਲਾ ਸੰਨੀ ਕੁਮਾਰ ਨੇ ਪਾਸ ਕੀਤੀ NEET ਪ੍ਰੀਖਿਆ

ਨੈਸ਼ਨਲ ਡੈਸਕ- ਨੋਇਡਾ 'ਚ ਸਮੋਸੇ ਵੇਚਣ ਵਾਲੇ 18 ਸਾਲਾ ਸੰਨੀ ਕੁਮਾਰ ਨੇ ਆਪਣੀ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ NEET UG ਪ੍ਰੀਖਿਆ 'ਚ 720 'ਚੋਂ 664 ਅੰਕ ਹਾਸਲ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ। ਹਾਲਾਂਕਿ, ਸੰਨੀ ਦੀ ਸਫ਼ਲਤਾ ਦੀ ਕਹਾਣੀ ਸਿਰਫ਼ ਇੱਥੇ ਤੱਕ ਸੀਮਿਤ ਨਹੀਂ ਹੈ; ਇਸ ਪਿੱਛੇ ਸੰਘਰਸ਼ ਦੀ ਕਹਾਣੀ ਹੈ, ਜੋ ਸਮਾਜ ਲਈ ਪ੍ਰੇਰਨਾ ਸਰੋਤ ਬਣੀ ਹੈ। ਸੰਨੀ ਕੁਮਾਰ, ਜੋ ਪਿਛਲੇ 3 ਸਾਲਾਂ ਤੋਂ ਨੋਇਡਾ ਦੇ ਸੈਕਟਰ 12 'ਚ ਸੜਕ ਕਿਨਾਰੇ ਸਮੋਸੇ ਦਾ ਠੇਲਾ ਲਗਾਉਂਦਾ ਹੈ ਅਤੇ ਦਿਨ 'ਚ ਲਗਭਗ 5 ਘੰਟੇ ਇਸ ਠੇਲੇ 'ਤੇ ਕੰਮ ਕਰਦਾ ਹੈ ਅਤੇ ਫਿਰ ਰਾਤ ਨੂੰ ਪੜ੍ਹਾਈ 'ਚ ਲੱਗ ਜਾਂਦਾ ਹੈ। ਆਪਣੇ ਸੰਘਰਸ਼ਮਈ ਜੀਵਨ ਦੇ ਬਾਵਜੂਦ, ਉਸ ਨੇ NEET ਵਰਗੀ ਔਖੀ ਪ੍ਰੀਖਿਆ 'ਚ ਇੰਨੇ ਚੰਗੇ ਅੰਕ ਪ੍ਰਾਪਤ ਕੀਤੇ ਹਨ। ਸੰਨੀ ਦੀ ਕਹਾਣੀ ਨੂੰ ਮਸ਼ਹੂਰ ਲਰਨਿੰਗ ਪਲੇਟਫਾਰਮ ''ਫਿਜ਼ਿਕਸ ਵਾਲਾ'' ਦੇ ਸੰਸਥਾਪਕ ਅਲਖ ਪਾਂਡੇ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਅਲਖ ਪਾਂਡੇ ਖੁਦ ਸੰਨੀ ਨੂੰ ਮਿਲਣ ਆਇਆ ਅਤੇ ਉਸ ਦੀ ਹਾਲਤ ਦੇਖ ਕੇ ਦੁੱਖ ਪ੍ਰਗਟ ਕੀਤਾ ਕਿ ਸੰਨੀ ਅੱਜ ਵੀ ਸਮੋਸੇ ਵੇਚ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ।

ਅਲਖ ਪਾਂਡੇ ਨੇ ਆਪਣੀ ਪੋਸਟ 'ਚ ਲਿਖਿਆ ਕਿ ਸੰਨੀ ਦੀ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਉਸ ਨੇ ਖੁਦ ਲਈ ਹੈ। ਉਸ ਦਾ ਕਹਿਣਾ ਹੈ ਕਿ 'ਫਿਜ਼ੀਕਸ ਵਾਲਾ' ਹਰ ਸਾਲ ਲਗਭਗ 100 ਵਿਦਿਆਰਥੀਆਂ ਦੀ ਮਦਦ ਕਰਦਾ ਹੈ ਅਤੇ ਜੇਕਰ ਕੋਈ ਅਜਿਹੇ ਬੱਚਿਆਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਉਸ ਨਾਲ ਸੰਪਰਕ ਕਰ ਸਕਦਾ ਹੈ। ਸੰਨੀ ਦੀ ਕਹਾਣੀ ਹੁਣ ਸਓਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ ਅਤੇ ਉਹ  ਸਮਾਜ ਲਈ ਇਕ ਪ੍ਰੇਰਨਾ ਬਣ ਗਿਆ ਹੈ। ਸਵਾਲ ਇ ਹੈ ਕਿ ਕੀ ਸੰਨੀ ਆਪਣੇ ਸੁਫ਼ਨਿਆਂ ਦੇ ਮੈਡੀਕਲ ਕਾਲਜ 'ਚ ਦਾਖ਼ਲਾ ਲੈ ਸਕੇਗਾ? ਅਤੇ ਜੇਕਰ ਲੈ ਵੀ ਲਵੇਗਾ ਤਾਂ ਉਸ ਦੇ ਪਰਿਵਾਰ ਦਾ ਕੀ ਹੋਵੇਗਾ, ਠੇਲੇ ਦਾ ਕੰਮ ਕੌਣ ਸੰਭਾਲੇਗਾ ਅਤੇ ਕਾਲਜ ਦੀ ਫ਼ੀਸ ਕਿਵੇਂ ਭਰੇਗਾ? ਇਹ ਸਿਰਫ਼ ਸੰਨੀ ਦੀ ਕਹਾਣੀ ਨਹੀਂ ਹੈ ਸਗੋਂ ਅਜਿਹੇ ਹਜ਼ਾਰਾ ਸੰਨੀ ਹਰ ਸਾਲ ਸਮਾਜ 'ਚ ਮਿਲਦੇ ਹਨ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੇ ਪਰਿਵਾਰ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਅਲਖ ਪਾਂਡੇ ਨੇ ਆਪਣੀ ਪੋਸਟ ਦੇ ਅੰਤ 'ਚ ਸਮਾਜ ਨੂੰ ਅਜਿਹੇ ਬੱਚਿਆਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਕਿ ਉਨ੍ਹਾਂ ਦੀ ਸਿੱਖਿਆ ਦਾ ਸੁਫ਼ਨਾ ਅਧੂਰਾ ਨਾ ਰਹਿ ਜਾਵੇ ਅਤੇ ਉਹ ਆਪਣੇ ਪਰਿਵਾਰ ਤੇ ਸਮਾਜ ਦਾ ਮਾਣ ਵਧਾ ਸਕਣ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News