UPSC ਦੀ ਪ੍ਰੀਖਿਆ ''ਚੋਂ ਅਨੁਜ ਅਗਨੀਹੋਤਰੀ ਨੇ ਕੀਤਾ ਟਾਪ, 958 ਉਮੀਦਵਾਰ ਸਫਲ
Saturday, Mar 07, 2026 - 07:59 AM (IST)
ਨਵੀਂ ਦਿੱਲੀ (ਭਾਸ਼ਾ) - ਐੱਮ. ਬੀ. ਬੀ. ਐੱਸ. ਗ੍ਰੈਜੂਏਟ ਅਨੁਜ ਅਗਨੀਹੋਤਰੀ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਵੱਲੋਂ ਆਯੋਜਿਤ ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਸ਼ੁੱਕਰਵਾਰ ਐਲਾਨੇ ਗਏ ਨਤੀਜਿਆਂ ’ਚ ਟਾਪ ਕੀਤਾ ਹੈ। ਰਾਜੇਸ਼ਵਰੀ ਸੁਵੇ ਤੇ ਆਕਾਂਸ਼ ਢੁੱਲ ਨੇ ਕ੍ਰਮਵਾਰ ਦੂਜੀ ਤੇ ਤੀਜੀ ਥਾਂ ਹਾਸਲ ਕੀਤੀ ਹੈ। ਅਗਨੀਹੋਤਰੀ ਮੈਡੀਕਲ ਸਾਇੰਸ ਨੂੰ ਆਪਣੇ ਬਦਲਵੇਂ ਵਿਸ਼ੇ ਵਜੋਂ ਚੁਣ ਕੇ ਪ੍ਰੀਖਿਆ ’ਚ ਸਫਲ ਹੋਇਆ। ਉਸ ਨੇ ਰਾਜਸਥਾਨ ’ਚ ਜੋਧਪੁਰ ਦੇ ਏਮਜ਼ ਤੋਂ ਆਪਣੀ ਐੱਮ. ਬੀ. ਬੀ. ਐੱਸ. ਦੀ ਡਿਗਰੀ ਲਈ।
ਇਹ ਵੀ ਪੜ੍ਹੋ - ਬੈਨ ਹੋਇਆ Social Media, 16 ਸਾਲ ਤਕ ਦੇ ਬੱਚੇ ਨਹੀਂ ਚਲਾ ਸਕਣਗੇ, ਕਰਨਾਟਕ ਸਰਕਾਰ ਦਾ ਫੈਸਲਾ
ਅੰਨਾ ਯੂਨੀਵਰਸਿਟੀ, ਚੇਨਈ ਤੋਂ ਇਲੈਕਟ੍ਰੀਕਲ ਤੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ (ਈ. ਈ. ਈ.) ’ਚ ਬੈਚੁਲਰ ਆਫ਼ ਇੰਜੀਨੀਅਰਿੰਗ (ਬੀ. ਈ.) ਦੀ ਡਿਗਰੀ ਹਾਸਲ ਕਰਨ ਵਾਲੀ ਰਾਜੇਸ਼ਵਰੀ ਨੇ ਸਮਾਜ ਸ਼ਾਸਤਰ ਨੂੰ ਆਪਣੇ ਬਦਲਵੇਂ ਵਿਸ਼ੇ ਵਜੋਂ ਚੁਣ ਕੇ ਦੂਜੀ ਥਾਂ ਹਾਸਲ ਕੀਤੀ। ਦਿੱਲੀ ਯੂਨੀਵਰਸਿਟੀ ਤੋਂ ਬੈਚੁਲਰ ਆਫ਼ ਕਾਮਰਸ (ਬੀ. ਕਾਮ.) ਕਰਨ ਵਾਲੇ ਆਕਾਸ਼ ਨੇ ਕਾਮਰਸ ਤੇ ਅਕਾਊਂਟੈਂਸੀ ਨੂੰ ਆਪਣੇ ਬਦਲਵੇਂ ਵਿਸ਼ਿਆਂ ਵਜੋਂ ਚੁਣਨ ਤੋਂ ਬਾਅਦ ਤੀਜੀ ਥਾਂ ਹਾਸਲ ਕੀਤੀ। ਚੋਟੀ ਦੇ 5 ਫਾਈਨਲਿਸਟਾਂ ’ਚ ਇਕ ਔਰਤ ਤੇ 4 ਮਰਦ ਉਮੀਦਵਾਰ ਸ਼ਾਮਲ ਹਨ। ਰਾਘਵ ਝੁਨਝੁਨਵਾਲਾ ਤੇ ਈਸ਼ਾਨ ਭਟਨਾਗਰ ਨੇ ਕ੍ਰਮਵਾਰ ਚੌਥੀ ਤੇ ਪੰਜਵੀਂ ਥਾਂ ਹਾਸਲ ਕੀਤੀ। ਦਿੱਲੀ ਯੂਨੀਵਰਸਿਟੀ ਤੋਂ ਕਾਮਰਸ ਦੀ ਬੈਚੁਲਰ (ਬੀ. ਏ.) ਕਰਨ ਵਾਲੇ ਰਾਘਵ ਨੇ ਅਰਥਸ਼ਾਸਤਰ ਨੂੰ ਆਪਣੇ ਬਦਲਵੇਂ ਵਿਸ਼ੇ ਵਜੋਂ ਚੁਣਨ ਤੋਂ ਬਾਅਦ ਚੌਥੀ ਥਾਂ ਹਾਸਲ ਕੀਤੀ।
ਇਹ ਵੀ ਪੜ੍ਹੋ - WhatsApp ਚੈਟ ਦੇ ਆਧਾਰ 'ਤੇ ਨਹੀਂ ਮਿਲੇਗਾ ਤਲਾਕ! ਹਾਈ ਕੋਰਟ ਦਾ ਵੱਡਾ ਫੈਸਲਾ
ਚੋਟੀ ਦੇ 25 ਉਮੀਦਵਾਰਾਂ ’ਚ 11 ਔਰਤਾਂ ਤੇ 14 ਮਰਦ ਹਨ। ਕਮਿਸ਼ਨ ਨੇ ਦੱਸਿਆ ਕਿ ਕੁੱਲ 958 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ’ਚੋਂ 659 ਮਰਦ ਤੇ 299 ਔਰਤਾਂ ਹਨ। ਉਨ੍ਹਾਂ ਲਈ ਵੱਖ-ਵੱਖ ਕੇਂਦਰੀ ਸਿਵਲ ਸੇਵਾਵਾਂ ’ਚ ਨਿਯੁਕਤੀ ਲਈ ਸਿਫਾਰਸ਼ ਕੀਤੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ 348 ਸਿਫਾਰਸ਼ ਕੀਤੇ ਉਮੀਦਵਾਰਾਂ ਦੀ ਉਮੀਦਵਾਰੀ ਨੂੰ ਆਰਜ਼ੀ ਰੱਖਿਆ ਗਿਆ ਹੈ। ਸਿਵਲ ਸੇਵਾਵਾਂ ਪ੍ਰੀਖਿਆ ਯੂ. ਪੀ. ਐੱਸ. ਸੀ. ਵੱਲੋਂ ਕਰਵਾਈ ਜਾਂਦੀ ਹੈ। ਇਹ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.), ਭਾਰਤੀ ਵਿਦੇਸ਼ ਸੇਵਾ (ਆਈ. ਐੱਫ. ਐੱਸ.) ਤੇ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਸਮੇਤ ਹੋਰ ਸੇਵਾਵਾਂ ਲਈ ਅਧਿਕਾਰੀਆਂ ਦੀ ਚੋਣ ਲਈ ਸਾਲਾਨਾ 3 ਪੜਾਵਾਂ (ਸ਼ੁਰੂਆਤੀ, ਮੁੱਖ ਤੇ ਇੰਟਰਵਿਊ) ’ਚ ਆਯੋਜਿਤ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ - ਅੰਤਿਮ ਸਸਕਾਰ ਵੇਲੇ ਮਧੂ-ਮੱਖੀਆਂ ਦਾ ਹਮਲਾ, ਲਾਸ਼ ਨੂੰ ਖੇਤ 'ਚ ਛੱਡ ਦੌੜੇ ਰਿਸ਼ਤੇਦਾਰ, 25 ਜ਼ਖ਼ਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
