ਪੰਚਕੂਲਾ 'ਚ ਹੋਵੇਗਾ 171 ਫੁੱਟ ਉੱਚੇ ਰਾਵਣ ਦਾ ਦਹਿਨ, ਜਾਣੋ ਕਿਉਂ ਹੈ ਖ਼ਾਸ

Tuesday, Oct 24, 2023 - 12:39 PM (IST)

ਪੰਚਕੂਲਾ 'ਚ ਹੋਵੇਗਾ 171 ਫੁੱਟ ਉੱਚੇ ਰਾਵਣ ਦਾ ਦਹਿਨ, ਜਾਣੋ ਕਿਉਂ ਹੈ ਖ਼ਾਸ

ਪੰਚਕੂਲਾ- ਦੇਸ਼ ਭਰ 'ਚ 24 ਅਕਤੂਬਰ ਯਾਨੀ ਅੱਜ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਰਾਵਣ ਦਾ ਪੁਤਲਾ ਸਾੜਿਆ ਜਾਵੇਗਾ। ਉੱਥੇ ਹੀ ਹਰਿਆਣਾ ਦੇ ਪੰਚਕੂਲਾ 'ਚ ਦੇਸ਼ ਦੇ ਸਭ ਤੋਂ ਉੱਚੇ ਰਾਵਣ ਦਾ ਪੁਤਲਾ ਬਣਾਇਆ ਗਿਆ ਹੈ। ਪੰਚਕੂਲਾ ਦੇ ਸੈਕਟਰ 5 'ਚ ਸ਼ਾਲੀਮਾਰ ਮਾਲ ਦੇ ਠੀਕ ਪਿੱਛੇ ਰਾਵਣ ਦਾ 171 ਫੁੱਟ ਉੱਚਾ ਪੁਤਲਾ ਖੜ੍ਹਾ ਹੈ। ਇਸ ਪੁਤਲੇ ਨੂੰ ਤਿਆਰ ਕਰਨ 'ਚ ਕੁੱਲ 18 ਲੱਖ ਰੁਪਏ ਖਰਚ ਕੀਤੇ ਗਏ ਹਨ। ਉੱਥੇ ਹੀ ਇਸ ਨੂੰ ਬਣਾਉਣ 'ਚ 25 ਕਾਰੀਗਰਾਂ ਨੂੰ ਕੁੱਲ 3 ਮਹੀਨਿਆਂ ਦਾ ਸਮਾਂ ਲੱਗਾ। ਰਾਵਣ ਦੇ ਇਸ ਪੁਤਲੇ ਨੂੰ ਬਣਾਉਣ 'ਚ ਕਰੀਬ 25 ਕੁਇੰਟਲ ਲੋਹਾ, 500 ਬਾਂਸ ਦੇ ਟੁਕੜੇ, 3000 ਮੀਟਰ ਲੰਬਾ ਮੈਟ, 3500 ਮੀਟਰ ਕੱਪੜਾ ਲੱਗਾ ਹੈ। ਇਸ ਤੋਂ ਇਲਾਵਾ ਰਾਵਣ ਦਾ ਚਿਹਰਾ ਬਣਾਉਣ ਲਈ ਲਗਭਗ 1 ਕੁਇੰਟਲ ਫਾਈਬਰ ਦਾ ਇਸਤੇਮਾਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਦੁਸਹਿਰੇ ਦੇ ਦਿਨ ਵਾਪਰਿਆ ਵੱਡਾ ਹਾਦਸਾ, ਪਲਾਂ 'ਚ ਖ਼ਤਮ ਹੋਇਆ ਪੂਰਾ ਪਰਿਵਾਰ

ਇਹ ਹੈ ਖ਼ਾਸੀਅਤ

ਵਾਤਾਵਰਣ ਨੂੰ ਧਿਆਨ 'ਚ ਰੱਖਦੇ ਹੋਏ ਰਾਵਣ ਦੇ ਅੰਦਰ ਇਕੋ ਫ੍ਰੈਂਡਲੀ ਪਟਾਕੇ ਲਗਾਏ ਗਏ ਹਨ ਅਤੇ ਇਹ ਪਟਾਕੇ ਤਾਮਿਲਨਾਡੂ ਤੋਂ ਮੰਗਵਾਏ ਗਏ ਹਨ। ਦੱਸਣਯੋਗ ਹੈ ਕਿ ਇਸ ਰਾਵਣ ਦੇ ਪੁਤਲੇ ਦਾ ਦਹਿਨ ਰਿਮੋਟ ਰਾਹੀਂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਰਾਵਣ ਦਹਿਨ ਤੋਂ ਪਹਿਲਾਂ ਭਜਨ-ਕੀਰਤਨ ਵੀ ਗਾਏ ਜਾਣਗੇ। ਇਹ ਰਾਵਣ ਤੇਜਿੰਦਰ ਚੌਹਾਨ ਅਤੇ ਉਨ੍ਹਾਂ ਦੀ ਟੀਮ ਨੇ ਤਿਆਰ ਕੀਤਾ ਹੈ। ਬਰਾਡਾ ਪਿੰਡ ਤੋਂ ਤੇਜਿੰਦਰ ਸਿੰਘ ਰਾਣਾ ਪਿਛਲੇ 35 ਸਾਲਾਂ ਤੋਂ ਰਾਵਣ ਬਣਾ ਰਹੇ ਹਨ। ਤੇਜਿੰਦਰ ਰਾਣਾ ਨੇ ਦੁਨੀਆ ਦਾ ਸਭ ਤੋਂ ਉੱਚਾ ਰਾਵਣ 221 ਫੁੱਟ ਸਾਲ 2019 'ਚ ਚੰਡੀਗੜ੍ਹ ਦੇ ਧਨਾਸ ਪਿੰਡ 'ਚ ਤਿਆਰ ਕਰਵਾਇਆ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News