17 ਸਾਲਾ ਵਿਦਿਆਰਥੀ ਨਾਲ ਸਹਿਪਾਠੀਆਂ ਨੇ ਕੀਤੀ ਕੁੱਟਮਾਰ, ਹਸਪਤਾਲ ''ਚ ਤੋੜਿਆ ਦਮ

Sunday, Dec 24, 2023 - 03:02 PM (IST)

17 ਸਾਲਾ ਵਿਦਿਆਰਥੀ ਨਾਲ ਸਹਿਪਾਠੀਆਂ ਨੇ ਕੀਤੀ ਕੁੱਟਮਾਰ, ਹਸਪਤਾਲ ''ਚ ਤੋੜਿਆ ਦਮ

ਨਵੀਂ ਦਿੱਲੀ (ਭਾਸ਼ਾ)- ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ 'ਚ ਇਕ ਹੀ ਸਕੂਲ 'ਚ ਪੜ੍ਹਨ ਵਾਲੇ ਕੁਝ ਵਿਦਿਆਰਥੀਆਂ ਨੇ 17 ਸਾਲਾ ਵਿਦਿਆਰਥੀ ਦੀ ਕੁੱਟਮਾਰ ਕੀਤੀ, ਜਿਸ ਦੀ ਕੁਝ ਦਿਨਾਂ ਬਾਅਦ ਹਸਪਤਾਲ 'ਚ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ 12 ਦਸੰਬਰ ਨੂੰ ਪੀੜਤ ਅਤੇ ਵਿਦਿਆਰਥੀਆਂ ਦੇ ਇਕ ਸਮੂਹ ਵਿਚਾਲੇ ਛੋਟੀ ਜਿਹੀ ਗੱਲ 'ਤੇ ਕਹਾਸੁਣੀ ਹੋਈ ਸੀ, ਹਾਲਾਂਕਿ ਵਿਚ-ਬਚਾਅ ਤੋਂ ਬਾਅਦ ਮਾਮਲਾ ਸੁਲਝ ਗਿਆ ਸੀ।

ਇਹ ਵੀ ਪੜ੍ਹੋ : 11 ਸਾਲ ਦੇ ਬੱਚੇ ਨੇ ਯੂ-ਟਿਊਬ 'ਤੇ ਦੇਖਿਆ ਮੌਤ ਦਾ ਸੌਖਾ ਤਰੀਕਾ, ਫਿਰ ਰੀਲ ਦੇਖ ਲੈ ਲਿਆ ਫਾਹਾ

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''15 ਦਸੰਬਰ ਦੀ ਸ਼ਾਮ ਕਰੀਬ 5 ਵਜੇ ਪੀੜਤ 'ਤੇ ਦੋਸ਼ੀਆਂ ਨੇ ਹਮਲਾ ਕੀਤਾ, ਜਿਸ 'ਚ ਉਸ ਦੇ ਚਿਹਰੇ ਅਤੇ ਸਿਰ 'ਤੇ ਸੱਟਾਂ ਲੱਗੀਆਂ ਸਨ। ਹਾਲਾਂਕਿ ਸ਼ੁਰੂਆਤੀ ਇਲਾਜ ਤੋਂ ਬਾਅਦ ਉਹ ਘਰ ਚੱਲ ਗਿਆ।'' ਪੁਲਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਹ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਜੀ.ਟੀ.ਬੀ. ਹਸਪਤਾਲ ਲਿਜਾਇਆ ਗਿਆ, ਉੱਥੋਂ ਉਸ ਨੂੰ ਆਰ.ਐੱਮ.ਐੱਲ. ਹਸਪਤਾਲ ਟਰਾਂਸਫਰ ਕਰ ਦਿੱਤਾ ਗਿਆ। ਪੁਲਸ ਅਨੁਸਾਰ ਸ਼ਨੀਵਾਰ ਰਾਤ ਕਰੀਬ 10.30 ਵਜੇ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕੁੱਟਮਾਰ ਦਾ ਮਾਮਲਾ ਦਰਜ ਕਰ ਕੇ ਮੌਤ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News