ਡੇਰਾਬੱਸੀ ਸਰਕਾਰੀ ਕਾਲਜ ਦੇ ਵਿਦਿਆਰਥੀ ਭਵਨ ''ਚ ਲੱਗੀ ਅੱਗ

Wednesday, May 06, 2026 - 01:05 PM (IST)

ਡੇਰਾਬੱਸੀ ਸਰਕਾਰੀ ਕਾਲਜ ਦੇ ਵਿਦਿਆਰਥੀ ਭਵਨ ''ਚ ਲੱਗੀ ਅੱਗ

ਡੇਰਾਬੱਸੀ (ਅਨਿਲ ਸ਼ਰਮਾ) : ਇੱਥੋਂ ਦੇ ਸਰਕਾਰੀ ਕਾਲਜ ਦੀ ਕੰਟੀਨ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਵਿਦਿਆਰਥੀ ਭਵਨ 'ਚ ਅੱਜ ਤੜਕੇ ਅਚਾਨਕ ਅੱਗ ਲੱਗ ਗਈ। ਇਸਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸਦੀ ਇਕ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਅੱਗ ਨਾਲ ਵਿਦਿਆਰਥੀ ਭਵਨ 'ਚ ਪਿਆ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਿਦਿਆਰਥੀ ਭਵਨ ਦੀ ਵਰਤੋਂ ਇਨ੍ਹੀਂ ਦਿਨੀ ਜਨਗਣਨਾ ਕਰਨ ਵਾਲੇ ਸਟਾਫ਼ ਵਲੋਂ ਕੀਤੀ ਜਾ ਰਹੀ ਸੀ। ਰੋਜ਼ਾਨਾ ਜਨਗਣਨਾ 'ਚ ਲੱਗਿਆ ਸਟਾਫ਼ ਦੇਰ ਸ਼ਾਮ ਤੱਕ ਆਪਣਾ ਕੰਮ ਖ਼ਤਮ ਕਰਨ ਤੋਂ ਬਾਅਦ ਇੱਥੇ ਇਕੱਤਰ ਹੋ ਕੇ ਰਿਪੋਰਟਿੰਗ ਕਰਦਾ ਹੈ।

ਲੰਘੀ ਸ਼ਾਮ ਸਟਾਫ਼ ਵੱਲੋਂ ਆਪਣਾ ਕੰਮ ਖ਼ਤਮ ਕਰਨ ਮਗਰੋਂ ਏ. ਸੀ. ਬੰਦ ਨਹੀ ਕੀਤਾ, ਜੋ ਸਾਰੀ ਰਾਤ ਚੱਲਦਾ ਰਿਹਾ। ਰੋਜ਼ਾਨਾ ਵਾਂਗ ਸਟਾਫ਼ ਵਲੋਂ ਭਵਨ ਨੂੰ ਤਾਲਾ ਲਗਾ ਦਿੱਤਾ ਗਿਆ। ਤੜਕੇ ਸਟਾਫ਼ ਨੇ ਵਿਦਿਆਰਥੀ ਭਵਨ ਵਿਚੋਂ ਧੂੰਆਂ ਨਿਕਲਦਾ ਦੇਖ ਤੁਰੰਤ ਇਸ ਨੂੰ ਖੋਲ੍ਹਿਆ ਤਾਂ ਅੰਦਰ ਅੱਗ ਲੱਗੀ ਹੋਈ ਸੀ। ਅੰਦਰ ਕਾਫੀ ਧੂੰਆਂ ਫੈਲਿਆ ਹੋਇਆ ਸੀ ਅਤੇ ਵਿਦਿਆਰਥੀਆਂ ਦੇ ਬੈਠਣ ਲਈ ਪਏ ਫਰਨੀਚਰ ਨੂੰ ਅੱਗ ਲੱਗੀ ਹੋਈ ਸੀ। ਸਟਾਫ਼ ਵਲੋਂ ਆਪਣੇ ਪੱਧਰ 'ਤੇ ਅੱਗ 'ਤੇ ਕਾਬੂ ਪਾਉਣ ਦੇ ਨਾਲ-ਨਾਲ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਇਕ ਗੱਡੀ ਮੌਕੇ 'ਤੇ ਪਹੁੰਚੀ, ਜਿਸ ਦੇ ਕਰਮੀਆਂ ਨੇ ਕੁੱਝ ਦੇਰ 'ਚ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਏ. ਸੀ. ਚੱਲਦੇ ਰਹਿਣ ਕਾਰਨ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਜਾਪਦੀ ਹੈ।
 


author

Babita

Content Editor

Related News