ਸਿਵਲ ਸਰਜਨ ਨੇ ਅਚਨਚੇਤ ਕੀਤਾ ਸਰਕਾਰੀ ਹਸਪਤਾਲ ਟਾਂਡਾ ਦਾ ਦੌਰਾ

Tuesday, May 05, 2026 - 03:44 PM (IST)

ਸਿਵਲ ਸਰਜਨ ਨੇ ਅਚਨਚੇਤ ਕੀਤਾ ਸਰਕਾਰੀ ਹਸਪਤਾਲ ਟਾਂਡਾ ਦਾ ਦੌਰਾ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ): ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਸਰਕਾਰੀ ਹਸਪਤਾਲ ਟਾਂਡਾ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ  ਐੱਸ.ਐੱਮ.ਓ. ਟਾਂਡਾ ਡਾ. ਕਰਨ ਸੈਣੀ ਸਮੇਤ ਸਮੁੱਚੇ ਸਟਾਫ ਮੈਂਬਰਾਂ ਨੇ ਪਹਿਲੀ ਵਾਰ ਸਰਕਾਰੀ ਸਰਕਾਰੀ ਹਸਪਤਾਲ ਟਾਂਡਾ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਡਾ. ਮਨਦੀਪ ਕਮਲ ਨੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਿਹਤ ਸੇਵਾਵਾਂ ਸਬੰਧੀ ਜਾਂਚ ਕੀਤੀ।

ਇਸ ਮੌਕੇ ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫਸਰ ਡਾ. ਕਰਨ ਸੈਣੀ ਸਮੇਤ ਸਮੁੱਚੇ ਸਟਾਫ ਮੈਂਬਰਾਂ ਨੂੰ ਸਰਕਾਰੀ ਹਸਪਤਾਲ ਵਿਚ ਇਲਾਜ ਵਾਸਤੇ ਆਉਣ ਵਾਲੇ ਮਰੀਜ਼ਾਂ ਨਾਲ ਚੰਗਾ ਵਿਵਹਾਰ  ਕਰਨ ਦੀਆਂ ਹਦਾਇਤਾਂ ਕਰਨ ਦੇ ਨਾਲ-ਨਾਲ  ਸਹੀ ਤਰੀਕੇ ਨਾਲ ਇਲਾਜ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕਰਤਾਰ ਸਿੰਘ, ਡਾ. ਬਲਜੀਤ ਕੌਰ, ਡਾ. ਹਰਪ੍ਰੀਤ ਸਿੰਘ, ਡਾ.ਰਾਜਵੰਤ ਕੌਰ, ਬੀ. ਈ. ਈ ਅਵਤਾਰ ਸਿੰਘ,  ਹੈਲਥ ਇੰਸਪੈਕਟਰ ਗੁਰਜੀਤ ਸਿੰਘ, ਹੈਲਥ ਇੰਸਪੈਕਟਰ  ਕੁਲਬੀਰ ਸਿੰਘ, ਹੈਲਥ ਇੰਸਪੈਕਟਰ ਜਤਿੰਦਰ ਸਿੰਘ, ਅਮਰੀਕ ਸਿੰਘ ਵੀ ਹਾਜ਼ਰ ਸਨ।


author

Anmol Tagra

Content Editor

Related News