ਹੁਣ ਤੱਕ 163 ਤੋਂ ਜ਼ਿਆਦਾ ਚਲਾਈਆਂ ਗਈਆਂ ਟ੍ਰੇਨਾਂ, 1.60 ਲੱਖ ਮਜ਼ਦੂਰ ਪਹੁੰਚੇ ਘਰ

05/07/2020 4:40:37 PM

ਨਵੀਂ ਦਿੱਲੀ-ਭਾਰਤੀ ਰੇਲਵੇ ਨੇ ਵੀਰਵਾਰ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ 1 ਮਈ ਤੋਂ ਹੁਣ ਤੱਕ 163 ਤੋਂ ਜ਼ਿਆਦਾ 'ਮਜ਼ਦੂਰ ਸਪੈਸ਼ਲ ਟ੍ਰੇਨਾਂ' ਚਲਾਈਆਂ ਹਨ। ਹੁਣ ਤੱਕ ਦੇਸ ਦੇ ਵੱਖ-ਵੱਖ ਹਿੱਸਿਆਂ 'ਚ ਫਸੇ 1.60 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਗਿਆ ਹੈ। ਦੱਸ ਦੇਈਏ ਕਿ ਰੇਲਵੇ ਨੇ ਬੁੱਧਵਾਰ ਨੂੰ ਕਿਹਾ ਹੈ ਕਿ 56 'ਮਜ਼ਦੂਰ ਸਪੈਸ਼ਲ ਟ੍ਰੇਨਾਂ' ਚਲਾਈਆਂ ਅਤੇ ਵੀਰਵਾਰ ਨੂੰ ਹੁਣ ਤੱਕ 14 ਟ੍ਰੇਨਾਂ ਚਲਾਈਆਂ ਗਈਆਂ ਹਨ। ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ, "ਅਸੀਂ ਦਿਨ ਦੇ ਅੰਤ ਤੱਕ ਕੁਝ ਹੋਰ ਟ੍ਰੇਨਾਂ ਚਲਾਉਣ ਦੀ ਯੋਜਨਾ ਬਣਾ ਰਹੇ ਹਾਂ।"

ਦੱਸਣਯੋਗ ਹੈ ਕਿ ਬੁੱਧਵਾਰ ਰਾਤ ਤੱਕ ਰੇਲਵੇ ਏ.ਸੀ. 149 ਟ੍ਰੇਨਾਂ ਚਲਾ ਚੁੱਕਾ ਸੀ। ਹਰ ਸਪੈਸ਼ਲ ਟ੍ਰੇਨ 'ਚ 24 ਡੱਬੇ ਹਨ, ਜਿਨ੍ਹਾਂ ਤੋਂ ਹਰ ਇਕ ਡੱਬੇ 'ਚ 72 ਸੀਟਾਂ ਹਨ ਪਰ ਸੋਸ਼ਲ ਡਿਸਟੈਂਸਿੰਗ ਨਿਯਮਾਂ ਦਾ ਪਾਲਣ ਕਰਦੇ ਹੋਏ ਇਕ ਡੱਬੇ 'ਚ ਸਿਰਫ 54 ਲੋਕਾਂ ਨੂੰ ਹੀ ਯਾਤਰਾ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਸੇਵਾਵਾਂ 'ਚ ਹੋਣ ਵਾਲੇ ਖਰਚੇ ਦੀ ਜਾਣਕਾਰੀ ਰੇਲਵੇ ਵੱਲੋਂ ਨਹੀਂ ਦਿੱਤੀ ਗਈ ਪਰ ਅਧਿਕਾਰੀਆਂ ਨੇ ਸੰਕੇਤ ਦਿੱਤੇ ਹਨ ਕਿ ਪ੍ਰਤੀ ਸੇਵਾ ਰੇਲਵੇ ਨੂੰ 80 ਲੱਖ ਰੁਪਏ ਦਾ ਖਰਚਾ ਕਰਨਾ ਪੈ ਰਿਹਾ ਹੈ।

ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਸੂਬਿਆਂ ਦੇ ਨਾਲ 85:15 ਦੇ ਅਨੁਪਾਤ ਨਾਲ ਖਰਚ ਚੁਕਾਇਆ ਗਿਆ ਹੈ। ਸੇਵਾ ਦੀ ਸ਼ੁਰੂਆਤ ਤੋਂ ਹੀ ਮੁੱਖ ਰੂਪ ਨਾਲ ਗੁਜਰਾਤ ਅਤੇ ਕੇਰਲ ਤੋਂ ਮਜ਼ਦੂਰਾਂ ਨੂੰ ਬਿਹਾਰ ਅਤੇ ਉੱਤਰ ਪ੍ਰਦੇਸ਼ ਪਹੁੰਚਾਇਆ ਗਿਆ ਹੈ।


Iqbalkaur

Content Editor

Related News