16 ਸਾਲਾ ਮੁੰਡੇ ਨੇ 9 ਸਾਲਾ ਬੱਚੀ ਦਾ ਕੀਤਾ ਕਤਲ, ਵਜ੍ਹਾ ਕਰ ਦੇਵੇਗੀ ਤੁਹਾਨੂੰ ਹੈਰਾਨ

Tuesday, Jul 02, 2024 - 11:43 AM (IST)

16 ਸਾਲਾ ਮੁੰਡੇ ਨੇ 9 ਸਾਲਾ ਬੱਚੀ ਦਾ ਕੀਤਾ ਕਤਲ, ਵਜ੍ਹਾ ਕਰ ਦੇਵੇਗੀ ਤੁਹਾਨੂੰ ਹੈਰਾਨ

ਨੈਸ਼ਨਲ ਡੈਸਕ : ਇਕ 16 ਸਾਲਾ ਮੁੰਡੇ ਨੇ ਸੋਮਵਾਰ ਨੂੰ ਗੁਰੂਗ੍ਰਾਮ ਵਿਚ ਇਕ ਹਾਊਸਿੰਗ ਸੁਸਾਇਟੀ ਵਿਚ ਆਪਣੇ ਫਲੈਟ ਤੋਂ ਗਹਿਣੇ ਚੋਰੀ ਕਰਦੇ ਫੜੇ ਜਾਣ ਤੋਂ ਬਾਅਦ ਕਥਿਤ ਤੌਰ 'ਤੇ ਗੁਆਂਢ ਵਿਚ ਰਹਿਣ ਵਾਲੀ 9 ਸਾਲਾ ਬੱਚੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਸ ਨੇ ਕੁੜੀ ਦੀ ਲਾਸ਼ ਨੂੰ ਅੱਗ ਲਗਾ ਦਿੱਤੀ। ਘਟਨਾ ਦੀ ਸੂਚਨਾ ਮਿਲਣ 'ਤੇਂ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਰਾਹੁਲ ਗਾਂਧੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਕੀਤੀ ਸੰਸਦ 'ਚ ਚਰਚਾ

ਪੁਲਸ ਅਨੁਸਾਰ ਪੀੜਤ ਅਤੇ ਮੁਲਜ਼ਮ ਦੋਵਾਂ ਦੇ ਪਰਿਵਾਰ ਸਿਗਨੇਚਰ ਗਲੋਬਲ ਸੋਲੇਰਾ, ਸੈਕਟਰ 107, ਗੁਰੂਗ੍ਰਾਮ ਦੇ ਦੋ ਵੱਖ-ਵੱਖ ਟਾਵਰਾਂ ਵਿੱਚ ਰਹਿੰਦੇ ਸਨ। ਪੁਲਸ ਨੇ ਦੱਸਿਆ ਕਿ 4ਵੀਂ ਜਮਾਤ 'ਚ ਪੜ੍ਹਨ ਵਾਲੀ ਮ੍ਰਿਤਕ ਕੁੜੀ ਦੀ ਮਾਂ ਦੋਸ਼ੀ ਦੇ ਘਰ ਸੀ, ਜਦੋਂ ਨੌਜਵਾਨ ਨੇ ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਕੁੜੀ ਦੀ ਮਾਂ ਨੂੰ ਆਪਣੇ ਘਰ 'ਚ ਦੇਖ ਕੇ ਦੋਸ਼ੀ ਇਹ ਕਹਿ ਕੇ ਘਰੋਂ ਨਿਕਲ ਗਿਆ ਕਿ ਉਹ ਟਿਊਸ਼ਨ ਲਈ ਬਾਹਰ ਜਾ ਰਿਹਾ ਹੈ ਪਰ ਪੀੜਤਾ ਦੇ ਘਰ ਪਹੁੰਚ ਗਿਆ। ਦੋਸ਼ੀ ਮੁੰਡਾ 10ਵੀਂ ਜਮਾਤ ਦਾ ਵਿਦਿਆਰਥੀ ਹੈ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। 

ਇਹ ਵੀ ਪੜ੍ਹੋ - ਕਿਸਾਨਾਂ ਦੇ ਵੱਖ-ਵੱਖ ਮੁੱਦਿਆਂ 'ਤੇ ਸੰਸਦ 'ਚ ਰਾਹੁਲ ਗਾਂਧੀ ਨੇ ਕੇਂਦਰ 'ਤੇ ਕੱਸੇ ਤੰਜ

ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਘੰਟੀ ਵਜਾਈ ਤਾਂ ਘਰ ਵਿੱਚ ਇਕੱਲੀ ਲੜਕੀ ਨੇ ਦਰਵਾਜ਼ਾ ਖੋਲ੍ਹਿਆ। ਫਿਰ ਉਹ ਸੋਫੇ 'ਤੇ ਬੈਠ ਗਿਆ ਅਤੇ ਉਸ ਤੋਂ ਪਾਣੀ ਮੰਗਿਆ ਅਤੇ ਬਾਅਦ ਵਿਚ ਸਕੂਲ ਦੇ ਹੋਮਵਰਕ ਵਿਚ ਵੀ ਉਸ ਦੀ ਮਦਦ ਕੀਤੀ। ਜਦੋਂ ਕੁੜੀ ਟਾਇਲਟ ਗਈ ਤਾਂ ਉਸਨੇ ਕਥਿਤ ਤੌਰ 'ਤੇ ਬੈੱਡ ਦੇ ਦਰਾਜ਼ ਵਿੱਚੋਂ ਲਾਕਰ ਦੀਆਂ ਚਾਬੀਆਂ ਲੱਭੀਆਂ ਅਤੇ ਕੁਝ ਗਹਿਣੇ ਚੋਰੀ ਕਰ ਲਏ। ਕੁੜੀ ਨੇ ਬਾਹਰ ਆ ਕੇ ਇਸ ਦਾ ਗਹਿਣੇ ਦੇਖੇ ਅਤੇ ਇਸ ਦਾ ਵਿਰੋਧ ਕੀਤਾ। ਅਧਿਕਾਰੀ ਨੇ ਦੱਸਿਆ ਕਿ ਲੜਕੇ ਨੇ ਗਹਿਣੇ ਬਾਲਕੋਨੀ ਤੋਂ ਬਾਹਰ ਸੁੱਟ ਦਿੱਤੇ ਪਰ ਲੜਕੀ ਨੇ ਵਿਰੋਧ ਕਰਨਾ ਜਾਰੀ ਰੱਖਿਆ, ਜਿਸ ਤੋਂ ਬਾਅਦ ਉਸ ਨੇ ਉਸ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ - ਇਸ ਸੂਬੇ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਹੁਣ ਮਿਲੇਗੀ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ

ਦੋਸ਼ੀ ਨੇ ਦੱਸਿਆ ਕਿ ਉਹ 20,000 ਰੁਪਏ ਦਾ ਕਰਜ਼ਾ ਮੋੜਨ ਲਈ ਗਹਿਣੇ ਚੋਰੀ ਕਰ ਰਿਹਾ ਸੀ। ਸੀਨੀਅਰ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਲੜਕੇ ਨੇ ਪੁਲਸ ਨੂੰ ਦੱਸਿਆ ਕਿ ਉਹ ਉਸ ਨੂੰ ਮਾਰਨਾ ਨਹੀਂ ਚਾਹੁੰਦਾ ਸੀ, ਪਰ ਜਦੋਂ ਲੜਕੀ ਨੇ ਚੁੱਪ ਰਹਿਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਫੜੇ ਜਾਣ ਦੇ ਡਰੋਂ ਉਸ ਦਾ ਗਲਾ ਘੁੱਟ ਦਿੱਤਾ। 

ਇਹ ਵੀ ਪੜ੍ਹੋ - ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News