ਬਰਾਤੀਆਂ ਸਮੇਤ ਬਰਫ 'ਤੇ 15 ਕਿ. ਮੀ. ਪੈਦਲ ਤੁਰ ਕੇ ਲਾੜਾ ਆਇਆ ਆਪਣੀ ਲਾੜੀ ਲੈਣ
Friday, Dec 15, 2017 - 11:05 AM (IST)

ਬਾਲੀ ਚੌਕੀ — ਸਥਾਨਕ ਖੇਤਰ ਵਿਚ ਹੋਈ ਭਾਰੀ ਬਰਫਬਾਰੀ ਕਾਰਨ ਜਿਥੇ ਆਮ ਜ਼ਿੰਦਗੀ ਰੁਕੀ ਪਈ ਹੈ, ਉਥੇ ਸਰਾਜ ਘਾਟੀ ਦੀ ਥਾਟਾ ਪੰਚਾਇਤ ਦਾ ਇਕ ਲਾੜਾ ਬਰਾਤੀਆਂ ਨਾਲ ਬਰਫਬਾਰੀ ਦੌਰਾਨ ਹੀ 15 ਕਿਲੋਮੀਟਰ ਦਾ ਪੈਦਲ ਸਫਰ ਤੈਅ ਕਰ ਕੇ ਲਾੜੀ ਲੈਣ ਲਈ ਉਸ ਦੇ ਪਿੰਡ ਜੁੰਗਾਦੀ ਪੁੱਜਾ। ਬਰਾਤ ਵਿਚ 100 ਵਿਅਕਤੀ ਸ਼ਾਮਲ ਸਨ। ਸਭ ਨੇ ਬੇਮਿਸਾਲ ਹਿੰਮਤ ਵਿਖਾਉਂਦਿਆਂ ਸਿਫਰ ਡਿਗਰੀ ਤੋਂ ਵੀ ਘੱਟ ਤਾਪਮਾਨ ਵਿਚ ਇਹ ਸਫਰ ਤੈਅ ਕੀਤਾ।
ਵੀਰਵਾਰ ਸ਼ਾਮ ਨੂੰ ਲਾੜਾ-ਲਾੜੀ ਬਰਾਤੀਆਂ ਸਮੇਤ ਵਾਪਸ ਆਪਣੇ ਘਰ ਪਹੁੰਚ ਗਏ। ਬਜ਼ੁਰਗਾਂ ਵਲੋਂ ਦੱਸਣ ਮੁਤਾਬਕ ਜਿਹੜਾ ਵਿਅਕਤੀ ਅਜਿਹੇ ਮੌਸਮ ਦੌਰਾਨ ਵਿਆਹ ਕਰਾਉਂਦਾ ਹੈ, ਦੀ ਜ਼ਿੰਦਗੀ ਬਹੁਤ ਵਧੀਆ ਬੀਤਦੀ ਹੈ। ਇਸ ਵਿਆਹ ਦਾ ਮਹੂਰਤ ਪਹਿਲਾਂ ਹੀ ਨਿਕਲਿਆ ਹੋਇਆ ਸੀ, ਇਸ ਲਈ ਲਾੜੇ ਨੇ ਬਰਫਬਾਰੀ ਦੀ ਕੋਈ ਪ੍ਰਵਾਹ ਨਹੀਂ ਕੀਤੀ।