ਕਹਿਰ ਓ ਰੱਬਾ! ਸਹੁਰਿਆਂ ਨੇ ਮੁੰਡਾ ਪੈਦਾ ਕਰਨ ਲਈ ਕੀਤਾ ਇੰਨਾ ਤੰਗ ਕਿ ਗਰਭਵਤੀ ਨੂੰਹ ਨੇ...
Sunday, Sep 21, 2025 - 09:44 AM (IST)

ਮੋਹਾਲੀ (ਜੱਸੀ) : ਮੋਹਾਲੀ ਦੇ ਪਿੰਡ ਮਟੌਰ ’ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ’ਚ ਅੱਜ ਦੇ ਸਮੇਂ ਵੀ ਕੁੱਝ ਲੋਕ ਮੁੰਡਾ ਪੈਦਾ ਹੋਣ ਦੀ ਆਸ ਨੂੰ ਲੈ ਕੇ ਵਿਆਹੁਤਾ ਔਰਤ ਨੂੰ ਧੀ ਪੈਦਾ ਹੋਣ ’ਤੇ ਤਾਅਨੇ-ਮਿਹਣੇ ਮਾਰਦੇ ਹਨ। ਇਸ ਤੋਂ ਤੰਗ ਇਕ ਵਿਆਹੁਤਾ ਔਰਤ (ਕਾਜਲ) ਵੱਲੋਂ ਫ਼ਾਹਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਕਾਜਲ ਵੱਲੋਂ ਜਦੋਂ ਖ਼ੁਦਕੁਸ਼ੀ ਕੀਤੀ ਗਈ ਤਾਂ ਉਹ 5 ਮਹੀਨਿਆਂ ਦੀ ਗਰਭਵਤੀ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਕਾਜਲ ਦੇ ਪਹਿਲਾਂ ਤੋਂ ਦੋ ਧੀਆਂ, ਇਕ 5 ਸਾਲ ਅਤੇ ਇਕ 2 ਸਾਲ ਹਨ। ਇਸ ਸਬੰਧੀ ਮ੍ਰਿਤਕਾ ਕਾਜਲ ਦੀ ਭੈਣ ਨੇ ਦੱਸਿਆ ਕਿ ਕਾਜਲ ਦੇ ਪਹਿਲਾਂ ਤੋਂ ਦੋ ਧੀਆਂ ਸਨ ਅਤੇ ਉਹ ਮੁੜ ਤੋਂ ਗਰਭਵਤੀ ਸੀ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ! ਸੂਬਾ ਸਰਕਾਰ ਨੇ ਕਰ 'ਤਾ ਵੱਡਾ ਐਲਾਨ
ਉਸ ਦਾ ਸਹੁਰਾ ਪਰਿਵਾਰ ਕਾਜਲ ’ਤੇ ਦਬਾਅ ਪਾ ਰਿਹਾ ਸੀ ਕਿ ਇਸ ਵਾਰ ਮੁੰਡਾ ਹੋਣਾ ਚਾਹੀਦਾ ਹੈ, ਜੇਕਰ ਇਸ ਵਾਰ ਵੀ ਕੁੜੀ ਪੈਦਾ ਹੋਈ ਤਾਂ ਉਹ ਉਸ ਨੂੰ ਘਰੋਂ ਬਾਹਰ ਕੱਢ ਦੇਣਗੇ। ਕਾਜਲ ਦੇ ਪਤੀ ਨੇ ਤਲਾਕ ਦੇਣ ਦੀ ਵੀ ਧਮਕੀ ਦਿੱਤੀ ਸੀ। ਮੁੰਡਾ ਪੈਦਾ ਕਰਨ ਨੂੰ ਲੈ ਕੇ ਸਹੁਰੇ ਪਰਿਵਾਰ ਵੱਲੋਂ ਅਕਸਰ ਹੀ ਕਾਜਲ ਨਾਲ ਝਗੜਾ ਕੀਤਾ ਜਾਂਦਾ ਸੀ, ਜਿਸ ਕਾਰਨ ਉਹ ਪਰੇਸ਼ਾਨ ਸੀ। ਮ੍ਰਿਤਕਾ ਦੇ ਪਿਤਾ ਕੰਵਰਪਾਲ ਨੇ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਉਨ੍ਹਾਂ ਆਪਣੀ ਧੀ ਕਾਜਲ ਦਾ ਵਿਆਹ ਪਿੰਡ ਮਟੌਰ ’ਚ ਰਹਿੰਦੇ ਅੰਕਿਤ ਦੇ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਜਦੋਂ ਕਾਜਲ ਦੇ ਘਰ ਦੋ ਧੀਆਂ ਨੇ ਜਨਮ ਲਿਆ ਤਾਂ ਉਸ ਸਮੇਂ ਤੋਂ ਹੀ ਕਾਜਲ ਦਾ ਸਹੁਰਾ ਪਰਿਵਾਰ ਉਸ ਨੂੰ ਮੁੰਡਾ ਪੈਦਾ ਕਰਨ ਲਈ ਤਾਅਨੇ-ਮਿਹਣੇ ਮਾਰਦੇ ਰਹਿੰਦੇ ਸਨ ਅਤੇ ਕਾਜਲ ਨਾਲ ਝਗੜਾ ਵੀ ਕਰਦੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਚੱਲ ਰਹੀ ਆਯੁਸ਼ਮਾਨ ਯੋਜਨਾ ਨੂੰ ਲੈ ਕੇ ਅਹਿਮ ਖ਼ਬਰ! ਜਾਰੀ ਕੀਤੇ ਗਏ ਨਿਰਦੇਸ਼
ਕਾਜਲ ਨੇ ਇਨ੍ਹਾਂ ਤਾਅਨਿਆਂ ਅਤੇ ਰੋਜ਼ ਦੇ ਝਗੜਿਆਂ ਤੋਂ ਦੁਖੀ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਥਾਣਾ ਮਟੌਰ ਦੇ ਮੁਖੀ ਅਮਨਦੀਪ ਸਿੰਘ ਕੰਬੋਜ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕਾ ਕਾਜਲ ਦੇ ਮਾਪਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਉਸ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫਿਲਹਾਲ ਮ੍ਰਿਤਕਾ ਜਾਂ ਉਸ ਦੇ ਕਮਰੇ ’ਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8