ਅਦਾਲਤ ’ਚ ਪੇਸ਼ੀ ਲਈ ਆਇਆ ਹਵਾਲਾਤੀ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ, ਪੋਕਸੋ ਐਕਟ ਤਹਿਤ ਚੱਲ ਰਹੀ ਸੀ ਸੁਣਵਾਈ
Sunday, Sep 21, 2025 - 09:32 AM (IST)

ਲੁਧਿਆਣਾ (ਗੌਤਮ) : ਸ਼ਨੀਵਾਰ ਨੂੰ ਸੁਣਵਾਈ ਦੌਰਾਨ ਅਦਾਲਤ ’ਚ ਪੇਸ਼ ਹੋਇਆ ਇਕ ਹਵਾਲਾਤੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਮੁਲਜ਼ਮ ਫਿਲਮੀ ਢੰਗ ਨਾਲ ਅਦਾਲਤ ’ਚੋਂ ਭੱਜ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਪੁਲਸ ਨੂੰ ਗੁੰਮਰਾਹ ਕਰਨ ਲਈ ਆਪਣੀ ਲੱਤ ’ਤੇ ਪੱਟੀ ਬੰਨ੍ਹੀ ਹੋਈ ਸੀ, ਜਿਸ ਨਾਲ ਇਹ ਜਾਪਦਾ ਸੀ ਕਿ ਉਹ ਜ਼ਖਮੀ ਹੈ। ਇਸੇ ਕਰ ਕੇ ਦੋਸ਼ੀ ਲੰਗੜਾ ਕੇ ਤੁਰ ਰਿਹਾ ਸੀ। ਜਿਵੇਂ ਹੀ ਪੁਲਸ ਨੇ ਉਸ ਨੂੰ ਲਿਜਾਂਦੇ ਸਮੇਂ ਲਾਪ੍ਰਵਾਹੀ ਦਿਖਾਈ, ਦੋਸ਼ੀ ਭੱਜ ਗਿਆ।
ਇਹ ਵੀ ਪੜ੍ਹੋ : 'ਕੱਲ੍ਹ ਖੰਨਾ ਛੱਡ ਕੇ ਚਲੇ ਜਾਓ, ਨਹੀਂ ਤਾਂ ਮਾਰ ਦਿਆਂਗੇ', ਗਰਭਵਤੀ ਦੇ ਢਿੱਡ 'ਚ ਮਾਰੀਆਂ ਲੱਤਾਂ ਤੇ ਫਿਰ...
ਪੁਲਸ ਨੇ ਉਸ ਨੂੰ ਫੜਨ ਲਈ ਉਸ ਦਾ ਪਿੱਛਾ ਕੀਤਾ ਪਰ ਉਹ ਉਨ੍ਹਾਂ ਤੋਂ ਬਚ ਗਿਆ। ਸੂਚਨਾ ਮਿਲਣ ’ਤੇ ਥਾਣਾ ਡਵੀਜ਼ਨ ਨੰਬਰ 5 ਅਤੇ ਦਰੇਸੀ ਪੁਲਸ ਨੇ ਦੋਸ਼ੀ ਦੀ ਭਾਲ ਲਈ ਟੀਮਾਂ ਬਣਾਈਆਂ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਮਾਮਲੇ ’ਚ ਕਾਰਵਾਈ ਸ਼ੁਰੂ ਕਰ ਦਿੱਤੀ। ਦੋਸ਼ੀ ਦੀ ਪਛਾਣ ਤਰਨ ਤਾਰਨ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਵਜੋਂ ਹੋਈ ਹੈ। ਦੋਸ਼ੀ ਵਿਰੁੱਧ ਦਰੇਸੀ ਪੁਲਸ ਸਟੇਸ਼ਨ ’ਚ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਥਿਤ ਤੌਰ ’ਤੇ ਮੁਲਜ਼ਮ ਦੀ ਭਾਲ ’ਚ ਦੇਰ ਰਾਤ ਤੱਕ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਪਰ ਮੁਲਜ਼ਮ ਫਰਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8