ਸਾਲਾਸਰ ਧਾਮ ਪੈਦਲ ਯਾਤਰਾ ਤੋਂ ਵਾਪਸ ਆ ਰਹੇ ਮਲੋਟ ਦੇ ਨੌਜਵਾਨ ਦੀ ਹਾਦਸੇ ''ਚ ਮੌਤ
Monday, Sep 29, 2025 - 03:33 PM (IST)

ਮਲੋਟ (ਗੋਇਲ) : ਮਲੋਟ ਦੇ ਮੰਡੀ ਹਰਜੀ ਰਾਮ ਨਿਵਾਸੀ ਅਤੇ ਚਾਰ ਖੰਭਾ ਚੌਂਕ ਸਥਿਤ ਮਹਾਦੇਵ ਮੈਡੀਕਲ ਦੇ ਸੰਚਾਲਕ ਦਰਸ਼ਨ ਕੁਮਾਰ (40) ਦੀ ਸੜਕ ਹਾਦਸੇ ਵਿਚ ਦੁਖਦ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਦਰਸ਼ਨ ਕੁਮਾਰ ਹਾਲ ਹੀ ਵਿੱਚ ਹੋਰ ਸ਼ਰਧਾਲੂਆਂ ਦੇ ਨਾਲ ਸਾਲਾਸਰ ਧਾਮ ਦੀ ਪੈਦਲ ਯਾਤਰਾ ‘ਤੇ ਗਏ ਸਨ। ਐਤਵਾਰ ਰਾਤ ਉਹ ਇੱਕ ਯੂਟੀਲਿਟੀ ਵਾਹਨ ਰਾਹੀਂ ਮਲੋਟ ਵਾਪਸ ਆ ਰਹੇ ਸਨ। ਹਨੂਮਾਨਗੜ੍ਹ ਦੇ ਨੇੜੇ ਦੇਰ ਰਾਤ ਵਾਹਨ ਤੋਂ ਡਿੱਗਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਜੁਨੇਜਾ ਨੇ ਦਰਸ਼ਨ ਕੁਮਾਰ ਦੇ ਅਚਨਚੇਤ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਸ਼ੋਕ-ਗ੍ਰਸਤ ਪਰਿਵਾਰ ਨਾਲ ਸੰਵੇਦਨਾਵਾਂ ਪ੍ਰਗਟ ਕੀਤੀਆਂ ਹਨ।