ਕ੍ਰਿਕਟਰ ਅਭਿਸ਼ੇਕ ਸ਼ਰਮਾ ਆਪਣੀ ਭੈਣ ਦੇ ਸ਼ਗਨ ਸਮਾਰੋਹ ਲਈ ਲੁਧਿਆਣਾ ਪਹੁੰਚੇ
Tuesday, Sep 30, 2025 - 09:13 PM (IST)

ਲੁਧਿਆਣਾ (ਵਿੱਕੀ) : ਏਸ਼ੀਆ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਆਪਣੀ ਭੈਣ ਕੋਮਲ ਸ਼ਰਮਾ ਦੇ ਸ਼ਗਨ ਸਮਾਰੋਹ ਲਈ ਅੰਮ੍ਰਿਤਸਰ ਅਤੇ ਫਿਰ ਲੁਧਿਆਣਾ ਗਏ। ਉਹ ਬੀਤੀ ਦੇਰ ਰਾਤ ਚੰਡੀਗੜ੍ਹ ਹਵਾਈ ਅੱਡੇ ’ਤੇ ਸਾਬਕਾ ਕ੍ਰਿਕਟਰ ਅਤੇ ਆਪਣੇ ਗੁਰੂ ਯੁਵਰਾਜ ਸਿੰਘ ਨਾਲ ਉਤਰੇ। ਅਭਿਸ਼ੇਕ ਨੇ ਯੁਵਰਾਜ ਸਿੰਘ ਨਾਲ ਆਪਣੀਆਂ ਫੋਟੋਆਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ।
ਸ਼ਗਨ ਸਮਾਰੋਹ ਲੁਧਿਆਣਾ ਦੇ ਇਕ ਹੋਟਲ ’ਚ ਹੋ ਰਿਹਾ ਹੈ। ਅਭਿਸ਼ੇਕ ਦੀ ਭੈਣ ਦਾ ਵਿਆਹ ਲੁਧਿਆਣਾ ਦੇ ਇਕ ਵਪਾਰੀ ਨਾਲ ਹੋਵੇਗਾ। ਏਸ਼ੀਆ ਕੱਪ ’ਚ ਅਭਿਸ਼ੇਕ ਸ਼ਰਮਾ ਨੇ 7 ਪਾਰੀਆਂ ’ਚ 44.86 ਦੀ ਔਸਤ ਨਾਲ 200 ਦੇ ਸਟ੍ਰਾਈਕ ਰੇਟ ਨਾਲ 314 ਦੌੜਾਂ ਬਣਾਈਆਂ, ਜਿਸ ’ਚ 3 ਅਰਧ ਸੈਂਕੜੇ ਸ਼ਾਮਲ ਸਨ ਅਤੇ ਪਲੇਅਰ ਆਫ ਦ ਟੂਰਨਾਮੈਂਟ ਦਾ ਪੁਰਸਕਾਰ ਜਿੱਤਿਆ।