ਸਾਵਧਾਨ! ਗ੍ਰਿਫ਼ਤਾਰ ਅੱਤਵਾਦੀਆਂ ਵੱਲੋਂ ਖ਼ੁਲਾਸਾ, ਭਾਰਤ ਦੇ ਕਈ ਸੂਬਿਆਂ 'ਚ ਫੈਲੇ ਅੱਤਵਾਦੀ

Tuesday, Jul 13, 2021 - 10:05 AM (IST)

ਸਾਵਧਾਨ! ਗ੍ਰਿਫ਼ਤਾਰ ਅੱਤਵਾਦੀਆਂ ਵੱਲੋਂ ਖ਼ੁਲਾਸਾ, ਭਾਰਤ ਦੇ ਕਈ ਸੂਬਿਆਂ 'ਚ ਫੈਲੇ ਅੱਤਵਾਦੀ

ਕੋਲਕਾਤਾ- ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ (ਜੇ. ਐੱਮ. ਬੀ.) ਦੇ 15 ਅੱਤਵਾਦੀ ਇਸ ਸਾਲ ਦੀ ਸ਼ੁਰੂਆਤ ਤੋਂ ਗੁਆਂਢੀ ਦੇਸ਼ ਵਲੋਂ ਪੱਛਮੀ ਬੰਗਾਲ ਦੀ ਸਰਹੱਦ ’ਚ ਦਾਖ਼ਲ ਹੋ ਚੁੱਕੇ ਹਨ ਅਤੇ ਉਨ੍ਹਾਂ ਵਿਚੋਂ 10 ਜੰਮੂ-ਕਸ਼ਮੀਰ ਸਣੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਚਲੇ ਗਏ ਹਨ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ਹਿੰਸਾ ਮਾਮਲਾ: ਦੀਪ ਸਿੱਧੂ ਸਮੇਤ ਹੋਰ ਮੁਲਜ਼ਮਾਂ ਦੀ ਅਦਾਲਤ 'ਚ ਹੋਈ ਪੇਸ਼ੀ 

ਕੋਲਕਾਤਾ ਪੁਲਸ ਦੇ ਵਿਸ਼ੇਸ਼ ਕਾਰਜ ਬਲ (ਐੱਸ. ਟੀ. ਐੱਫ.) ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਮੁਤਾਬਕ 15 ਵਿਚੋਂ ਬਾਕੀ 5 ਅੱਤਵਾਦੀ ਪੱਛਮੀ ਬੰਗਾਲ ਵਿਚ ਹੀ ਰੁਕ ਗਏ, ਜਿਨ੍ਹਾਂ ਵਿਚੋਂ ਬੰਗਲਾਦੇਸ਼ੀ ਮੂਲ ਦੇ 3 ਅੱਤਵਾਦੀਆਂ ਨੂੰ ਐਤਵਾਰ ਨੂੰ ਦੱਖਣੀ ਕੋਲਕਾਤਾ ਦੇ ਹਰਿਦੇਵਪੁਰ ਇਲਾਕੇ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ। 

ਇਹ ਵੀ ਪੜ੍ਹੋ : ਧਰਮਸ਼ਾਲਾ 'ਚ ਫਟਿਆ ਬੱਦਲ, ਪਾਣੀ 'ਚ ਰੁੜ੍ਹੀਆਂ ਕਾਰਾਂ, ਵੇਖੋ 'ਜਲ ਤ੍ਰਾਸਦੀ' ਦੀ ਡਰਾਵਣੀ ਵੀਡੀਓ

ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਅੱਤਵਾਦੀਆਂ ਤੋਂ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਜੇ.ਐੱਮ.ਬੀ. ਦੇ 10 ਸ਼ੱਕੀ ਅੱਤਵਾਦੀ ਓਡੀਸ਼ਾ, ਬਿਹਾਰ ਅਤੇ ਜੰਮੂ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ 'ਚ ਚਲੇ ਗਏ ਹਨ। ਬੰਗਾਲ 'ਚ ਮੌਜੂਦ ਜੇ.ਐੱਮ.ਬੀ. ਦੇ ਸ਼ੇਖ ਸਕੀਲ ਅਤੇ ਸਲੀਮ ਮੁੰਸ਼ੀ ਦੀ ਐੱਸ.ਟੀ.ਐੱਫ. ਨੂੰ ਤਲਾਸ਼ ਹੈ। ਗ੍ਰਿਫ਼ਤਾਰ ਕੀਤੇ ਗਏ ਜੇ.ਐੱਮ.ਬੀ. ਅੱਤਵਾਦੀਆਂ ਦੀ ਪਛਾਣ ਨਜੀਉਰ ਰਹਿਮਾਨ, ਰਬੀਉਲ ਇਸਲਾਮ ਅਤੇ ਸਾਬਿਰ ਦੇ ਰੂਪ 'ਚ ਕੀਤੀ ਗਈ ਹੈ, ਇਹ ਸਾਰੇ ਰੋਜ਼ੀ-ਰੋਟੀ ਕਮਾਉਣ ਲਈ ਫ਼ਲ ਅਤੇ ਮੱਛਰਦਾਨੀ ਵੇਚਦੇ ਸਨ।

ਇਹ ਵੀ ਪੜ੍ਹੋ : ਸੜਕ ਹਾਦਸਿਆਂ ਨੇ ਝੰਜੋੜਿਆ ਦਿਲ, ਸਰਕਾਰ ਨੇ ਨਾ ਲਈ ਸਾਰ, ਬਜ਼ੁਰਗ ਜੋੜਾ ਖ਼ੁਦ ਹੀ ਭਰ ਰਿਹੈ ਸੜਕਾਂ 'ਤੇ ਟੋਏ


author

DIsha

Content Editor

Related News