ਪਿਤਾ ਨੇ ਮੋਬਾਇਲ ’ਚ ਵੀਡੀਓ ਬਣਾਉਣ ’ਤੇ ਰੋਕਿਆ ਤਾਂ ਨਾਬਾਲਿਗ ਬੇਟੀ ਲਗਾਇਆ ਫਾਹਾ
Thursday, Feb 03, 2022 - 05:45 PM (IST)
ਫਤਿਹਾਬਾਦ— ਹਰਿਆਣਾ ਦੇ ਫਤਿਹਾਬਾਦ ’ਚ ਆਨਲਾਈਨ ਕਲਾਸ ਲਈ ਪਿਤਾ ਵੱਲੋਂ ਖਰੀਦੇ ਗਏ ਮੋਬਾਇਲ ਤੋਂ ਵਿਦਿਆਰਥਣ ਨੂੰ ਵੀਡੀਓ ਬਣਾਉਣ ਦੀ ਆਦਤ ਪੈ ਗਈ। ਜਾਣਕਾਰੀ ’ਤੇ ਪਿਤਾ ਨੇ ਮੋਬਾਇਲ ਵੇਚ ਦਿੱਤਾ। ਇਸ ਤੋਂ ਨਾਰਾਜ਼ 14 ਸਾਲਾਂ ਲੜਕੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ’ਤੇ ਪੁੱਜੀ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਸ਼ਹਿਰ ਦੇ ਤਹਿਸੀਲ ਚੌਕ ਖੇਤਰ ਵਾਸੀ ਸੁਰੇਸ਼ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਸ਼ਾਲੂ ਨੂੰ ਆਨ ਲਾਈਨ ਕਲਾਸ ਲੈਣ ਲਈ ਟਚ ਸਕ੍ਰੀਨ ਮੋਬਾਇਲ ਖਰੀਦ ਕੇ ਦਿੱਤਾ ਸੀ। ਹਾਲਾਂਕਿ ਆਨ ਲਾਈਨ ਕਲਾਸ ਲੈਣ ਦੇ ਨਾਲ-ਨਾਲ ਬੇਟੀ ਨੂੰ ਮੋਬਾਇਲ ’ਤੇ ਖੁਦ ਦੀ ਵੀਡੀਓ ਬਣਾਉਣ ਦੀ ਆਦਤ ਪੈ ਗਈ। ਇਸ ’ਤੇ ਉਸ ਦਾ ਫੋਨ ਵੇਚ ਦਿੱਤਾ ਗਿਆ। ਜਿਸ ਤੋਂ ਨਾਰਾਜ਼ ਹੋ ਕੇ ਉਸ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਪੁਲਸ ਨੇ ਪਿਤਾ ਦੇ ਬਿਆਨ ’ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਸ਼ਹਿਰ ਥਾਣਾ ਦੇ ਐੱਸ.ਐਚ.ਓ. ਸੁਰੇਂਦਰਾ ਨੇ ਦੱਸਿਅ ਕਿ ਪੁਲਸ ਨੂੰ ਲੜਕੀ ਦੀ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪੁਲਸ ਨੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।