ਗੁਜਰਾਤ ''ਚ ਕੋਰੋਨਾ ਨਾਲ ਜੰਗ ਹਾਰਿਆ 14 ਮਹੀਨੇ ਦਾ ਮਾਸੂਮ

04/08/2020 2:26:56 AM

ਅਹਿਮਦਾਬਾਦ — ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਗੁਜਰਾਤ ਦੇ ਜਾਮਨਗਰ 'ਚ 14 ਮਹੀਨੇ ਦਾ ਬੱਚਾ ਕੋਰੋਨਾ ਦਾ ਸ਼ਿਕਾਰ ਹੋ ਗਿਆ। ਐਤਵਾਰ ਨੂੰ ਹੀ ਬੱਚੇ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਮੰਗਲਵਾਰ ਨੂੰ ਉਸ ਨੇ ਦਮ ਤੋੜ ਦਿੱਤਾ। ਗੁਜਰਾਤ 'ਚ ਕੋਰੋਨਾ ਵਾਇਰਸ ਨਾਲ ਮੰਗਲਵਾਰ ਨੂੰ ਚੌਥੀ ਮੌਤ ਹੋਈ। ਇਥੇ ਹੁਣ ਤਕ 16 ਲੋਕਾਂ ਦੀ ਜਾਨ ਇਸ ਮਹਾਮਾਰੀ ਕਾਰਣ ਜਾ ਚੁੱਕੀ ਹੈ।
ਪੜ੍ਹੋ ਇਹ ਖਾਸ ਖਬਰ : ਚੀਨ 'ਚ ਹੋਰ ਖਤਰਨਾਕ ਹੋਇਆ ਕੋਰੋਨਾ, ਸਾਈਲੈਂਟ ਕਿੱਲਰ ਬਣ ਪਰਤਿਆ ਨਵਾਂ ਵਾਇਰਸ
ਇਸ ਤੋਂ ਪਹਿਲਾਂ ਗੁਜਰਾਤ 'ਚ ਮੰਗਲਵਾਰ ਨੂੰ ਹੀ ਸੂਰਤ ਅਤੇ ਪਾਟਨ 'ਚ ਵੀ ਇਕ-ਇਤ ਮੌਤ ਹੋਈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੌਰਾਨ ਕੇਂਦਰ ਸਰਕਾਰ ਨੇ ਰੋਕ ਲਗਾਉਣ ਲਈ ਲਾਕਡਾਊਨ ਦਾ ਐਲਾਨ ਕੀਤਾ ਹੈ। ਬਾਵਜੂਦ ਇਸ ਦੇ ਕੋਰੋਨਾ ਦੇ ਮਾਮਲੇ 'ਚ ਕਮੀ ਨਹੀਂ ਆ ਰਹੀ ਹੈ।
ਪੜ੍ਹੋ ਇਹ ਖਾਸ ਖਬਰ : ਪਿਛਲੇ 24 ਘੰਟੇ 'ਚ ਕੋਰੋਨਾ ਦੇ 508 ਨਵੇਂ ਮਾਮਲੇ, ਹੁਣ ਤਕ 124 ਲੋਕਾਂ ਦੀ ਮੌਤ
ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 4784 ਹੋ ਚੁੱਕੀ ਹੈ। ਉਥੇ ਹੀ ਮਰਨ ਵਾਲਿਆਂ ਦਾ ਅੰਕੜਾ 124 ਤਕ ਪਹੁੰਚ ਗਈ ਹੈ। ਹਾਲਾਂਕਿ ਹੁਣ ਤਕ 325 ਮਰੀਜ਼ ਕੋਰੋਨਾ ਖਿਲਾਫ ਜੰਗ ਜਿੱਤ ਕੇ ਪਰਤ ਚੁੱਕੇ ਹਨ। ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 1000 ਤੋਂ ਜ਼ਿਆਦਾ ਲੋਕਾਂ 'ਚ ਕੋਰੋਨਾ ਵਾਇਰਸ ਹੈ, ਜਦਕਿ 64 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ 'ਚ ਪਿਛਲੇ 24 ਘੰਟੇ 'ਚ ਕੋਰੋਨਾ ਦੇ 508 ਕੇਸ ਸਾਹਮਣੇ ਆਏ ਹਨ ਜਦਕਿ 13 ਲੋਕਾਂ ਦੀ ਮੌਤ ਹੋਈ ਹੈ।
ਪੜ੍ਹੋ ਇਹ ਖਾਸ ਖਬਰ : ਲਾਕਡਾਊਨ : '15 ਮਈ ਤਕ ਬੰਦ ਰੱਖੇ ਜਾਣ ਦੇਸ਼ ਦੇ ਸਾਰੇ ਮਾਲ ਅਤੇ ਸਕੂਲ


Inder Prajapati

Content Editor

Related News