ਆਂਧਰਾ ਪ੍ਰਦੇਸ਼ ''ਚ ਮਿੰਨੀ ਬੱਸ ਤੇ ਲਾਰੀ ਵਿਚਾਲੇ ਟੱਕਰ, 14 ਮੌਤਾਂ
Sunday, Feb 14, 2021 - 10:15 PM (IST)
ਕੁਰਨੂਲ (ਭਾਸ਼ਾ)- ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲੇ ਵਿਚ ਐਤਵਾਰ ਸਵੇਰੇ ਇਕ ਮਿੰਨੀ ਬੱਸ ਦੇ ਇਕ ਲਾਰੀ ਨਾਲ ਟਕਰਾ ਜਾਣ ਕਾਰਣ 14 ਵਿਅਕਤੀ ਮਾਰੇ ਗਏ। ਮ੍ਰਿਤਕਾਂ ਵਿਚ ਇਕ ਬੱਚਾ ਅਤੇ 8 ਔਰਤਾਂ ਸ਼ਾਮਲ ਹਨ। ਘਟਨਾ ਸਵੇਰੇ 4 ਵਜੇ ਵਾਪਰੀ। ਚਿੱਤੂਰ ਜ਼ਿਲੇ ਦੇ ਕੁਝ ਵਿਅਕਤੀ ਇਕ ਮਿੰਨੀ ਬੱਸ ਰਾਹੀਂ ਰਾਜਸਥਾਨ ਦੇ ਅਜਮੇਰ ਸ਼ਰੀਫ ਦਰਗਾਹ ਵੱਲ ਜਾ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ -ਅਸ਼ਵਿਨ ਨੇ ਬਣਾਇਆ ਇਹ ਖਾਸ ਰਿਕਾਰਡ, ਹਰਭਜਨ ਸਿੰਘ ਨੂੰ ਛੱਡਿਆ ਪਿੱਛੇ
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਿੰਨੀ ਬੱਸ ਦੇ ਡਰਾਈਵਰ ਕੋਲੋਂ ਮੋਟਰ ਗੱਡੀ ਬੇਕਾਬੂ ਹੋ ਗਈ ਅਤੇ ਉਹ ਇਕ ਡਿਵਾਈਡਰ ਨਾਲ ਟਕਰਾ ਕੇ ਸੜਕ ਦੇ ਦੂਜੇ ਪਾਸੇ ਇਕ ਲਾਰੀ ਨਾਲ ਜਾ ਵੱਜੀ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਸੀ। ਸਾਰੇ ਮ੍ਰਿਤਕ ਚਿੱਤੂਰ ਜ਼ਿਲੇ ਦੇ ਮਦਨਾਪੱਲੇ ਦੇ ਰਹਿਣ ਵਾਲੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਵਾਈ.ਐੱਸ. ਜਗਨਮੋਹਨ ਰੈੱਡੀ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਰੈੱਡੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਗ੍ਰਾਂਟ ਅਤੇ ਜ਼ਖਮੀਆਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।