ਨੌਕਰੀ ਤੋਂ ਕੱਢੇ ਗਏ ਤਿਰੂਪਤੀ ਬਾਲਾਜੀ ਮੰਦਿਰ ਦੇ 1300 ਕਰਮਚਾਰੀ
Sunday, May 03, 2020 - 10:26 PM (IST)

ਨਵੀਂ ਦਿੱਲੀ— ਲਾਕਡਾਊਨ ਦਾ ਅਸਰ ਦੇਸ਼ ਦੇ ਸਭ ਤੋਂ ਅਮੀਰ ਮੰਦਿਰ 'ਤੇ ਵੀ ਪਿਆ ਹੈ। ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਬਾਲਾਜੀ ਮੰਦਿਰ 'ਚ ਕੰਮ ਕਰ ਰਹੇ 1300 ਕੰਟਰੈਕਟ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ ਕਰਮਚਾਰੀਆਂ ਦਾ ਕੰਟਰੈਕਟ 30 ਅਪ੍ਰੈਲ ਨੂੰ ਖਤਮ ਹੋ ਗਿਆ ਤੇ ਮੰਦਿਰ ਪ੍ਰਸ਼ਾਸਨ ਨੇ 1 ਮਈ ਤੋਂ ਕੰਟਰੈਕਟ ਰੀ-ਨਿਊ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਤੇ ਇਨ੍ਹਾਂ ਕਰਮਚਾਰੀਆਂ ਨੂੰ 1 ਮਈ ਤੋਂ ਕੰਮ 'ਤੇ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ। ਮੰਦਿਰ ਪ੍ਰਸ਼ਾਸਨ ਨੇ ਕਿਹਾ ਕਿ ਲਾਕਡਾਊਨ ਦੀ ਵਜ੍ਹਾ ਨਾਲ ਕੰਮ ਬੰਦ ਹੈ, ਇਸ ਲਈ ਹੁਣ ਇਨ੍ਹਾਂ 1300 ਕਰਮਚਾਰੀਆਂ ਦਾ ਕੰਟਰੈਕਟ 30 ਅਪ੍ਰੈਲ ਤੋਂ ਅੱਗੇ ਨਹੀਂ ਵਧਾਇਆ। ਤਿਰੂਮਾਲਾ ਤਿਰੂਪਤੀ ਦੇਵਸਥਾਨਮ ਟਰੱਸਟ ਵਲੋਂ ਸੇਤੀਨ ਗੈਸਟ ਹਾਊਸ ਚਲਾਏ ਜਾਂਦੇ ਹਨ। ਜਿਨ੍ਹਾਂ ਦੇ ਨਾਂ ਵਿਸ਼ਨੂੰ ਨਿਵਾਸਮ, ਸ਼੍ਰੀਨਿਵਾਸਮ ਤੇ ਮਾਧਵਮ ਹੈ। ਕੱਢੇ ਗਏ ਸਾਰੇ 1300 ਕਰਮਚਾਰੀ ਇਨ੍ਹਾਂ ਗੈਸਟ ਹਾਊਸਾਂ 'ਚ ਕਈ ਸਾਲਾ ਤੋਂ ਕੰਮ ਕਰਦੇ ਸਨ।