ਮਣੀਪੁਰ ਦੇ ਮੁੱਖ ਮੰਤਰੀ ਦੇ ਸਾਹਮਣੇ 13 ਨਕਸਲੀਆਂ ਨੇ ਕੀਤਾ ਸਮਰਪਣ

Thursday, Sep 15, 2022 - 04:16 PM (IST)

ਮਣੀਪੁਰ ਦੇ ਮੁੱਖ ਮੰਤਰੀ ਦੇ ਸਾਹਮਣੇ 13 ਨਕਸਲੀਆਂ ਨੇ ਕੀਤਾ ਸਮਰਪਣ

ਇੰਫਾਲ (ਭਾਸ਼ਾ)- ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਸਾਹਮਣੇ 2 ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ 13 ਨਕਸਲੀਆਂ ਨੇ ਵੀਰਵਾਰ ਨੂੰ ਆਪਣੇ ਹਥਿਆਰ ਸੁੱਟ ਦਿੱਤੇ। ਆਤਮ ਸਮਰਪਣ ਕਰਨ ਵਾਲੇ ਨਕਸਲੀਆਂ 'ਚੋਂ 12 ਕਾਂਗਲੀਪਾਕ ਕਮਿਊਨਿਸਟ ਪਾਰਟੀ-ਪੀਪਲਜ਼ ਵਾਰ ਗਰੁੱਪ (ਕੇ.ਸੀ.ਪੀ.-ਪੀ.ਡਬਲਿਊ.ਜੀ.) ਅਤੇ ਇਕ ਕਾਂਗਲੇਈ ਯਵੋਲ ਕਨਬਾ ਲੁਪੀ (ਕੇ.ਵਾਈ.ਕੇ.ਐੱਲ.) ਤੋਂ ਸੀ। ਮੁੱਖ ਮੰਤਰੀ ਨੇ ਇੱਥੇ ਪਹਿਲੀ ਮਣੀਪੁਰ ਰਾਈਫਲਜ਼ ਕੰਪਲੈਕਸ 'ਚ 'ਘਰ ਵਾਪਸੀ ਸਮਾਰੋਹ' ਤੋਂ ਬਾਅਦ ਸਾਰੇ ਨਕਸਲੀ ਸੰਗਠਨਾਂ ਨੂੰ ਗੱਲਬਾਤ ਦੀ ਮੇਜ਼ 'ਤੇ ਆਉਣ ਦੀ ਅਪੀਲ ਕੀਤੀ।

PunjabKesari

ਮੁੱਖ ਮੰਤਰੀ ਨੇ ਕਿਹਾ,"ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗ ਦਰਸ਼ਨ 'ਚ ਮਨੀਪੁਰ 'ਚ ਸ਼ਾਂਤੀ ਕਾਇਮ ਹੈ ਅਤੇ ਵੱਖ-ਵੱਖ ਸੰਗਠਨਾਂ ਦੇ ਨਕਸਲੀ ਮੁੱਖ ਧਾਰਾ 'ਚ ਪਰਤ ਰਹੇ ਹਨ।" ਉਨ੍ਹਾਂ ਕਿਹਾ,''ਮੈਂ ਸਾਰੇ ਬਾਗੀ ਸੰਗਠਨਾਂ ਨੂੰ ਸ਼ਾਂਤੀ ਵਾਰਤਾ ਲਈ ਆਉਣ ਦੀ ਅਪੀਲ ਕਰਦਾ ਹਾਂ। ਜਿਵੇਂ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ, ਆਤਮ ਸਮਰਪਣ ਕਰਨ 'ਤੇ 'ਇਕ ਵੀ ਗੋਲੀ ਨਹੀਂ ਚਲਾਈ ਜਾਵੇਗੀ ਅਤੇ ਕੋਈ ਐੱਫ.ਆਈ.ਆਰ. ਦਰਜ ਨਹੀਂ ਕੀਤੀ ਜਾਵੇਗੀ।'' ਨਕਸਲੀਆਂ ਨੇ ਜੋ ਹਥਿਆਰਾਂ ਸੌਂਪੇ, ਉਨ੍ਹਾਂ 'ਚ 2 ਐੱਮ 79 ਗ੍ਰਨੇਡ ਲਾਂਚਰ, 9 ਐੱਮ.ਐੱਮ. 3 ਪਿਸਤੌਲ, 2 ਡੈਟੋਨੇਟਰ ਅਤੇ 2 ਰੇਡੀਓ ਸੈੱਟ ਸਮੇਤ ਹੋਰ ਚੀਜ਼ਾਂ ਸ਼ਾਮਲ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News