ਜੈਪੁਰ ''ਚ ਸਵਾਈਨ ਫਲੂ ਕਾਰਨ ਹੋਈਆਂ ਹੁਣ ਤਕ 128 ਮੌਤਾਂ

Sunday, Feb 17, 2019 - 09:45 PM (IST)

ਜੈਪੁਰ ''ਚ ਸਵਾਈਨ ਫਲੂ ਕਾਰਨ ਹੋਈਆਂ ਹੁਣ ਤਕ 128 ਮੌਤਾਂ

ਜੈਪੁਰ— ਪ੍ਰਦੇਸ਼ 'ਚ ਸਵਾਈਨ ਫਲੂ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਹੈ। ਇਕ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ ਹੋਣ ਤੋਂ ਬਾਅਦ ਹੁਣ ਤਕ ਸਵਾਈਨ ਫਲੂ ਨਾਲ 128 ਮੌਤਾਂ ਹੋ ਚੁੱਕੀਆਂ ਹਨ। ਸ਼ਨੀਵਾਰ ਨੂੰ ਵੀ ਚੁਰੂ ਵਾਸੀ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਸਾਲ 48 ਦਿਨਾਂ 'ਚ ਐਤਵਾਰ ਤਕ ਪੋਜ਼ੀਟਿਵ ਮਾਮਲਿਆਂ ਦਾ ਆਂਕੜਾ 3 ਹਜ਼ਾਰ 450 ਤਕ ਪਹੁੰਚ ਗਿਆ ਹੈ। 

ਜਾਣਕਾਰੀ ਮੁਤਾਬਕ ਸਵਾਈਨ ਫਲੂ ਜੈਪੁਰ 'ਚ ਇਸ ਤੋਂ ਇਲਾਵਾ 15 ਹੋਰ ਇਲਾਕਿਆਂ 'ਚ ਫੈਲਿਆ ਹੋਇਆ ਹੈ। ਲਗਾਤਾਰ ਆ ਰਹੇ ਪੋਜ਼ੀਟਿਵ ਤੇ ਮੌਤ ਦੇ ਮਾਮਲਿਆਂ ਨੇ ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਇੰਤਜ਼ਾਮਾ ਦੀ ਪੋਲ ਖੋਲ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਭਾਵਿਤ ਇਲਾਕਿਆਂ 'ਚ ਨਿਯੁਕਤ ਅਧਿਕਾਰੀ ਟੀਮਾਂ ਨਾਲ ਸਕ੍ਰੀਨਿੰਗ ਤੇ ਨਿਗਰਾਨੀ ਕਰ ਰਹੇ ਹਨ। ਪ੍ਰਦੇਸ਼ 'ਚ ਸਵਾਈਨ ਫਲੂ ਵੱਧਣ ਦਾ ਇਕ ਕਾਰਨ ਮੌਸਮ ਵੀ ਹੈ। ਇਸ ਵਾਰ ਦਸੰਬਰ ਤੋਂ ਜਨਵਰੀ ਤਕ ਕਈ ਵਾਰ ਤਾਪਮਾਨ 'ਚ ਉਤਰਾਅ—ਚੜਾਅ ਦੇਖਿਆ ਗਿਆ। ਮੌਸਮ ਦਾ ਇਸ ਤਰ੍ਹਾਂ ਦਾ ਵਾਤਾਵਰਣ ਸਵਾਈਨ ਫਲੂ ਦੇ ਮਿਸ਼ੀਗਨ ਵਾਈਰਸ ਨੂੰ ਕਿਰਿਆਸ਼ੀਲ 'ਚ ਰੱਖਦਾ ਹੈ। ਵਾਤਾਵਰਣ 'ਚ ਨਮੀਂ ਵੱਧਣ ਨਾਲ ਬਿਮਾਰੀ ਦੀ ਲਾਗ ਦਰ ਵੱਧ ਜਾਂਦੀ ਹੈ। ਦੱਸਣਯੋਗ ਹੈ ਕਿ ਇਸ ਵਾਰ ਸਰਦੀਆਂ 'ਚ ਜ਼ਿਆਦਾਤਰ ਤਾਪਮਾਨ ਆਮ ਤੋਂ ਘੱਟ ਹੀ ਰਿਹਾ ਤੇ ਵਿੱਚ-ਵਿੱਚ ਮੀਂਹ ਹੁੰਦਾ ਰਿਹਾ ਹੈ। ਇਸ ਤਰ੍ਹਾਂ ਦੇ ਮੌਸਮ 'ਚ ਵਾਈਰਸ 'ਚ ਬਦਲਾਅ ਹੋ ਸਕਦਾ ਹੈ ਤੇ ਜਿਸ ਨਾਲ ਇਸ ਦੀ ਫੈਲਣ ਦਾ ਡਰ ਵੱਧ ਜਾਂਦਾ ਹੈ। 


author

KamalJeet Singh

Content Editor

Related News