ਗੁਜਰਾਤ ਚੋਣਾਂ: 126 ਸਾਲ ਦੀ ਵੋਟਰ ਨੇ ਪਾਇਆ ਵੋਟ, ਬਣਾਇਆ ਰਿਕਾਰਡ

Saturday, Dec 09, 2017 - 04:33 PM (IST)

ਗਾਂਧੀਨਗਰ— ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ਲਈ ਸ਼ਨੀਵਾਰ ਨੂੰ ਵੋਟਿੰਗ ਹੋ ਰਹੀ ਹੈ। ਇਸੇ ਚੋਣਾਂ ਨਾਲ ਉਪਲੇਟਾ ਪਿੰਡ ਦੀ ਅਜੀਬੇਨ ਨੇ ਵੀ ਰਿਕਾਰਡ ਬਣਾਇਆ। ਦਰਅਸਲ ਅਜੀਬੇਨ ਰਾਜ ਦੀ ਸਭ ਤੋਂ ਉਮਰਦਾਜ 126 ਸਾਲ ਦੀ ਹੈ। ਉਨ੍ਹਾਂ ਨੂੰ ਪਿਛਲੇ ਦਿਨੀਂ ਵੋਟਿੰਗ ਉਤਸ਼ਾਹ ਲਈ ਬਰਾਂਡ ਅੰਬੈਸਡਰ ਵੀ ਬਣਾਇਆ ਗਿਆ ਸੀ। ਇੰਨੀ ਉਮਰ ਹੋਣ ਤੋਂ ਬਾਅਦ ਉਨ੍ਹਾਂ 'ਚ ਵੋਟ ਪਾਉਣ ਦਾ ਉਤਸ਼ਾਹ ਵੱਖ ਹੀ ਨਜ਼ਰ ਆਇਆ।PunjabKesari126 ਸਾਲ ਦੀ ਹੋਣ ਤੋਂ ਬਾਅਦ ਵੀ ਅਜੀਬੇਨ ਅਜੇ ਵੀ ਤੁਰਦੀ-ਫਿਰਦੀ ਹੈ। ਆਪਣੇ ਸਾਰੇ ਕੰਮ ਖੁਦ ਹੀ ਕਰਦੀ ਹੈ ਅਤੇ ਅੱਜ ਤੱਕ ਉਨ੍ਹਾਂ ਨੇ ਹਸਪਤਾਲ ਦਾ ਮੂੰਹ ਤੱਕ ਨਹੀਂ ਦੇਖਿਆ ਹੈ। ਅਜੀਬੇਨ ਬੇਟੇ-ਬੇਟੀਆਂ, ਪੋਤੇ-ਪੋਤੀਆਂ ਨਾਲ ਭਰੇ 65 ਮੈਂਬਰਾਂ ਦੇ ਪਰਿਵਾਰ ਨਾਲ ਰਹਿੰਦੀ ਹੈ। ਵੋਟ ਬਾਰੇ ਅਜੀਬੇਨ ਦਾ ਕਹਿਣਾ ਹੈ ਕਿ ਦੇਸ਼ ਦੇ ਹਿੱਤ 'ਚ ਇਕ ਨਾਗਰਿਕ ਦਾ ਇਹ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਇਸ ਲਈ ਚੋਣਾਂ ਦੌਰਾਨ ਵੋਟ ਤਾਂ ਕਰਨੀ ਹੀ ਚਾਹੀਦੀ ਹੈ।


Related News