ਮਰੀਜ਼ ਦੇ ਪੇਟ ''ਚੋਂ ਮਿਲੇ 122 ਕਿੱਲ

10/23/2018 2:00:23 PM

ਅਦੀਸ ਅਬਾਬਾ—ਅਦੀਸ ਅਬਾਬਾ 'ਚ ਇਥੋਪੀਆਈ ਡਾਕਟਰਾਂ ਨੇ ਇਕ ਮਰੀਜ਼ ਦੇ ਪੇਟ 'ਚੋਂ 100 ਤੋਂ ਜ਼ਿਆਦਾ ਕਿੱਲ ਤੇ ਹੋਰ ਧਾਰਦਾਰ ਵਸਤਾਂ ਕੱਢੀਆਂ ਹਨ। 'ਸੇਂਟ ਪੀਟਰ ਸਪੈਸ਼ਲਾਈਜ਼ਡ ਹਾਸਪੀਟਲ' ਦੇ ਸੂਤਰਾਂ ਨੇ ਦੱਸਿਆ ਕਿ 33 ਸਾਲਾ ਮਰੀਜ਼ ਨੂੰ ਕੋਈ ਮਾਨਸਿਕ ਰੋਗ ਸੀ ਤੇ ਉਸ ਨੇ 122 ਕਿੱਲ (10 ਸੈਂਟੀਮੀਟਰ), ਚਾਰ ਪਿੰਨਾਂ, ਇਕ ਟੂਥਪਿਕ ਤੇ ਟੁੱਟੇ ਗਲਾਸ ਦੇ ਸ਼ੀਸ਼ੇ ਖਾ ਲਏ ਸਨ।  ਇਹ ਆਪ੍ਰੇਸ਼ਨ ਤਕਰੀਬਨ ਢਾਈ ਘੰਟੇ ਚੱਲਿਆ।  ਸੂਤਰਾਂ ਨੇ ਦੱਸਿਆ ਕਿ ਮਰੀਜ਼ ਨੂੰ 10 ਸਾਲ ਤੋਂ ਕੋਈ ਮਾਨਸਿਕ ਰੋਗ ਸੀ ਤੇ ਪਿਛਲੇ 2 ਸਾਲਾਂ ਤੋਂ ਉਸ ਨੇ ਦਵਾਈ ਲੈਣੀ ਬੰਦ ਕਰ ਦਿੱਤੀ ਹੈ ਜੋ ਅਜਿਹੀਆਂ ਵਸਤਾਂ ਖਾਣ ਦਾ ਸੰਭਾਵੀ ਕਾਰਨ ਹੈ।ਇਹ ਵੀ ਕਾਰਨ ਸੀ ਜਿਸ ਕਾਰਨ ਉਹ ਇਹ ਵਸਤੂਆਂ ਖਾਣ ਲੱਗਾ ਸੀ। ਡਾਕਟਰਾਂ ਮੁਤਾਬਕ ਉਸ ਨੇ ਇਹ ਚੀਜ਼ਾਂ ਪਾਣੀ ਨਾਲ ਨਿਗਲੀਆਂ ਹੋਣਗੀਆਂ।


Related News