ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਪੇਟ ਲਈ ਠੀਕ ਨਹੀਂ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
05/31/2024 3:39:38 AM
![](https://static.jagbani.com/multimedia/2024_5image_03_34_215508342horoscope.jpg)
ਅੱਜ ਦਾ ਰਾਸ਼ੀਫਲ
ਮੇਖ : ਲੋਹਾ, ਲੋਹਾ ਮਸ਼ੀਨਰੀ, ਹਾਰਡਵੇਅਰ, ਸਰੀਆ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲੇ ਲੋਕਾਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਕਾਰੋਬਾਰੀ ਟੂਰਿੰਗ ਫਰੂਟਫੁੱਲ ਰਹੇਗੀ।
ਬ੍ਰਿਖ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰਾਂ ਦੇ ਸਾਫਟ ਰੁਖ ਕਰਕੇ ਤੁਸੀਂ ਕਿਸੇ ਸਰਕਾਰੀ ਮੁਸ਼ਕਿਲ ਨੂੰ ਹਟਾਉਣ ’ਚ ਸਫ਼ਲ ਹੋ ਸਕਦੇ ਹੋ।
ਮਿਥੁਨ : ਯਤਨ ਕਰਨ ’ਤੇ ਕੋਈ ਰੁਕਾਵਟ-ਮੁਸ਼ਕਿਲ ਹਟ ਸਕਦੀ ਹੈ, ਕੰਮਕਾਜੀ ਤੌਰ ’ਤੇ ਵੀ ਤੁਸੀਂ ਐਕਟਿਵ ਰਹੋਗੇ, ਦੁਸ਼ਮਣ ਤੁਹਾਡੀ ਪਕੜ ਹੇਠ ਰਹਿਣਗੇ।
ਕਰਕ : ਕਿਉਂਕਿ ਸਿਤਾਰਾ ਸਿਹਤ ਖ਼ਾਸ ਕਰਕੇ ਢਿੱਡ ਲਈ ਠੀਕ ਨਹੀਂ ਹੈ, ਇਸ ਲਈ ਪੂਰੀ ਸੰਭਾਲ ਰੱਖੋ, ਵ੍ਹੀਕਲਜ਼ ਵੀ ਸੁਚੇਤ ਰਹਿ ਕੇ ਹੀ ਡਰਾਈਵ ਕਰਨਾ ਚਾਹੀਦਾ ਹੈ।
ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਤੁਹਾਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਕੰਨਿਆ : ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ, ਮਨ ਵੀ ਟੈਂਸ ਅਸ਼ਾਂਤ, ਡਿਸਟਰਬ ਜਿਹਾ ਰਹੇਗਾ, ਨੁਕਸਾਨ ਦਾ ਵੀ ਡਰ।
ਤੁਲਾ : ਮਜ਼ਬੂਤ ਸਿਤਾਰਾ ਤੁਹਾਡੇ ਕਦਮ ਹਰ ਫ੍ਰੰਟ ’ਤੇ ਬੜ੍ਹਤ ਵੱਲ ਰੱਖੇਗਾ, ਸੰਤਾਨ ਦੇ ਪਾਜ਼ੇਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ।
ਬ੍ਰਿਸ਼ਚਕ : ਜੇ ਪ੍ਰਾਪਰਟੀ ਨਾਲ ਜੁੜਿਆ ਕੋਈ ਕੰਮ ਰੁਕਿਆ ਪਿਆ ਹੋਵੇ ਤਾਂ ਯਤਨ ਕਰ ਲਓ, ਪੱਕੇ ਤੌਰ ’ਤੇ ਤੁਹਾਡਾ ਯਤਨ ਚੰਗਾ ਨਤੀਜਾ ਦਿਖਾ ਸਕਦਾ ਹੈ।
ਧਨ : ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਦੁਸ਼ਮਣ ਤੁਹਾਡੇ ਅੱਗੇ ਟਿਕ ਨਹੀਂ ਸਕਣਗੇ, ਤੇਜ ਪ੍ਰਭਾਅ ਬਣਿਆ ਰਹੇਗਾ, ਕੰਮਕਾਜੀ ਸਾਥੀ ਮਿਹਰਬਾਨ ਰਹਿਣਗੇ।
ਮਕਰ : ਲੋਹਾ, ਲੋਹਾ ਮਸ਼ੀਨਰੀ, ਹਾਰਡ-ਵੇਅਰ, ਸਰੀਆ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ, ਮਾਣ-ਯਸ਼ ਦੀ ਪ੍ਰਾਪਤੀ, ਜਨਰਲ ਹਾਲਾਤ ਵੀ ਬਿਹਤਰ।
ਮੀਨ : ਸਿਤਾਰਾ ਖਰਚਿਆਂ ਵਾਲਾ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਕਰੋਗੇ ਤਾਂ ਕਿ ਤੁਹਾਡੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
31 ਮਈ 2024, ਸ਼ੁੱਕਰਵਾਰ
ਜੇਠ ਵਦੀ ਤਿੱਥੀ ਅਸ਼ਟਮੀ (ਸਵੇਰੇ 9.39 ਤੱਕ) ਅਤੇ ਮਗਰੋਂ ਤਿੱਥੀ ਨੌਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਚੰਦਰਮਾ ਕੁੰਭ 'ਚ
ਮੰਗਲ ਮੀਨ 'ਚ
ਬੁੱਧ ਮੇਖ 'ਚ
ਗੁਰੂ ਬ੍ਰਿਖ 'ਚ
ਸ਼ੁੱਕਰ ਬ੍ਰਿਖ 'ਚ
ਸ਼ਨੀ ਕੁੰਭ 'ਚ
ਰਾਹੂ ਮੀਨ 'ਚ
ਕੇਤੂ ਕੰਨਿਆ 'ਚ
ਬਿਕ੍ਰਮੀ ਸੰਮਤ : 2081, ਜੇਠ ਪ੍ਰਵਿਸ਼ਟੇ 18, ਰਾਸ਼ਟਰੀ ਸ਼ਕ ਸੰਮਤ : 1946, ਮਿਤੀ: 10 (ਜੇਠ), ਹਿਜਰੀ ਸਾਲ 1445, ਮਹੀਨਾ : ਜ਼ਿਲਕਾਦ, ਤਰੀਕ: 22, ਸੂਰਜ ਉਦੇ ਸਵੇਰੇ 5.28 ਵਜੇ, ਸੂਰਜ ਅਸਤ ਸ਼ਾਮ 7.23 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼ਤਭਿਖਾ (ਸਵੇਰੇ 6.14 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਭਾਦਰਪਦ, ਯੋਗ: ਵਿਸ਼ਕੁੰਭ (ਸ਼ਾਮ 6.04 ਤੱਕ) ਅਤੇ ਮਗਰੋਂ ਯੋਗ ਪ੍ਰੀਤੀ, ਚੰਦਰਮਾ : ਕੁੰਭ ਰਾਸ਼ੀ 'ਤੇ (ਰਾਤ 11.10 ਤੱਕ) ਅਤੇ ਮਗਰੋਂ ਮੀਨ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ
-(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)