ਕਰਨਾਟਕ ''ਚ ਮ੍ਰਿਤਕ ਮਿਲੇ ਦੋ ਲੋਕ, ਸਰੀਰ ''ਤੇ ਗੋਲੀਆਂ ਦੇ ਨਿਸ਼ਾਨ

Thursday, Jun 20, 2024 - 05:13 PM (IST)

ਕਰਨਾਟਕ ''ਚ ਮ੍ਰਿਤਕ ਮਿਲੇ ਦੋ ਲੋਕ, ਸਰੀਰ ''ਤੇ ਗੋਲੀਆਂ ਦੇ ਨਿਸ਼ਾਨ

ਬੈਂਗਲੁਰੂ- ਕਰਨਾਟਕ ਦੇ ਹਾਸਨ ਜ਼ਿਲ੍ਹੇ 'ਚ ਵੀਰਵਾਰ ਨੂੰ ਦੋ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਉਨ੍ਹਾਂ ਦੇ ਸਰੀਰ 'ਤੇ ਗੋਲੀਆਂ ਦੇ ਜ਼ਖ਼ਮ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੂੰ ਸ਼ੱਕ ਹੈ ਕਿ ਇਹ ਕਤਲ ਅਤੇ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ। ਹਾਸਨ ਦੀ ਪੁਲਸ ਸੁਪਰਡੈਂਟ ਐਮ. ਸੁਜੀਤਾ ਐਮ.ਐਸ. ਅਨੁਸਾਰ ਦੋਵੇਂ ਵਿਅਕਤੀ ਕਾਰ 'ਚ ਸਵਾਰ ਹੋ ਕੇ ਹੋਯਸਲਾ ਨਗਰ ਆਏ ਸਨ ਅਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਆਲੇ-ਦੁਆਲੇ ਰਹਿੰਦੇ ਲੋਕਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਇਕ ਵਿਅਕਤੀ ਕਾਰ ਦੇ ਬਾਹਰ ਮ੍ਰਿਤਕ ਪਾਇਆ ਗਿਆ, ਜਦਕਿ ਦੂਜਾ ਗੱਡੀ ਦੇ ਅੰਦਰ ਮ੍ਰਿਤਕ ਪਾਇਆ ਗਿਆ। ਸੁਜੀਤਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕਾਰ ਦੇ ਅੰਦਰ ਮ੍ਰਿਤਕ ਪਾਏ ਗਏ ਵਿਅਕਤੀ ਨੇ ਪਹਿਲਾਂ ਦੂਜੇ ਵਿਅਕਤੀ ਨੂੰ ਗੋਲੀ ਮਾਰੀ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ। ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸ਼ਰਾਫਤ ਅਲੀ ਵਾਸੀ ਹਾਸਨ ਅਤੇ ਆਸਿਫ ਵਾਸੀ ਬੈਂਗਲੁਰੂ ਵਜੋਂ ਹੋਈ ਹੈ।


author

Tanu

Content Editor

Related News