ਜੇਕਰ ਤੁਸੀਂ ਹੋ ਸ਼ੂਗਰ ਦੇ ਮਰੀਜ਼ ਤਾਂ ਇਨ੍ਹਾਂ ਫੂਡਜ਼ ਤੋਂ ਅੱਜ ਹੀ ਬਣਾ ਲਓ ਦੂਰੀ, ਰਹੋਗੇ ਸਿਹਤਮੰਦ

05/30/2024 12:54:48 PM

ਜਲੰਧਰ- ਭਾਰਤ 'ਚ ਸ਼ੂਗਰ ਇਕ ਗੰਭੀਰ ਬੀਮਾਰੀ ਬਣਦੀ ਜਾ ਰਹੀ ਹੈ। ਜੋ ਹਰ ਕਿਸੇ ਨੂੰ ਆਪਣੀ ਲਪੇਟ 'ਚ ਲੈ ਰਹੀ ਹੈ। ਇਹ ਤੇਜ਼ੀ ਨਾਲ ਵਧ ਰਹੀ ਸਾਈਲੇਂਟ ਕਿਲੱਰ ਬੀਮਾਰੀ ਦੀ ਤਰ੍ਹਾਂ ਹੈ ਜੋ ਸਰੀਰ ਨੂੰ ਅੰਦਰ ਤੋਂ ਖਤਮ ਕਰ ਦਿੰਦੀ ਹੈ। ਇਕ ਵਾਰ ਉਸ ਦੀ ਲਪੇਟ 'ਚ ਆਉਣ ਵਾਲਾ ਵਿਅਕਤੀ ਜੀਵਨ ਭਰ ਇਸ ਨਾਲ ਜੰਗ ਕਰਦਾ ਰਹਿੰਦਾ ਹੈ। ਇਸ ਲਈ ਇਸ ਬੀਮਾਰੀ 'ਚ ਦਵਾਈ ਤੋਂ ਜ਼ਿਆਦਾ ਡਾਇਟ ਦਾ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਅਸੀਂ ਅੱਜ ਤੁਹਾਨੂੰ ਕੁਝ ਅਜਿਹੇ ਭੋਜਨ ਪਦਾਰਥਾਂ ਬਾਰੇ ਦੱਸ ਰਹੇ ਹਾਂ ਜੋ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੈ।

ਮਿੱਠੀਆਂ ਚੀਜ਼ਾਂ ਤੋਂ ਕਰੋ ਪਰਹੇਜ਼
ਸ਼ੂਗਰ 'ਚ ਖੰਡ ਖਤਰਨਾਕ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਖੰਡ ਅਤੇ ਖੰਡ ਨਾਲ ਬਣੇ ਮਿੱਠੇ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜਿਵੇਂ ਕਿ ਮਿਠਾਈ, ਕੇਕ, ਪੇਸਟ੍ਰੀ, ਡ੍ਰਿੰਕ ਅਤੇ ਹੋਰ ਮਿੱਠੇ ਪਦਾਰਥ ਤੇਜ਼ੀ ਨਾਲ ਬਲੱਡ ਸ਼ੁਗਰ ਵਧਾਉਣ ਦਾ ਕੰਮ ਕਰਦੇ ਹਨ।

ਮੈਦਾ ਤੋਂ ਬਣੀਆਂ ਚੀਜ਼ਾਂ ਹੋ ਸਕਦੀਆਂ ਹਨ ਖਤਰਨਾਕ

ਇਸ ਬੀਮਾਰੀ 'ਚ ਮੈਦਾ ਅਤੇ ਰਿਫਾਇੰਡ ਆਟੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦੀ ਵਰਤੋਂ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਂਦੀ ਹੈ। ਸਮੋਸੇ, ਸਫੇਦ ਚਾਵਲ, ਬ੍ਰੇਡ, ਪਾਸਤਾ, ਪਿੱਜ਼ਾ ਆਦਿ ਮੈਦੇ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ।

ਸਾਫਟ ਡਰਿੰਕਸ ਦੀ ਵਰਤੋਂ ਸੀਮਤ ਕਰੋ
ਸਾਫਟ ਡਰਿੰਕਸ ਅਤੇ ਫਲਾਂ ਦੇ ਜੂਸ ਵਿੱਚ ਖੰਡ ਅਤੇ ਕਾਰਬੋਹਾਈਡ੍ਰੇਟਸ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀ ਹੈ। ਅੰਗੂਰ, ਸੰਤਰਾ ਅਤੇ ਅੰਬ ਵਰਗੇ ਫਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। 

ਤੇਲ ਤੋਂ ਬਣੀਆਂ ਚੀਜ਼ਾਂ ਘੱਟ ਕਰੋ ਵਰਤੋਂ
ਕਈ ਤਰ੍ਹਾਂ ਦੇ ਐਨਰਜ਼ੀ ਬਾਰ ਅਤੇ ਸ਼ਕਰਕੰਦੀ ਆਦਿ ਦਾ ਸੇਵਨ ਕਰਨ ਨਾਲ ਵੀ ਬਲੱਡ ਸ਼ੂਗਰ ਤੇਜ਼ੀ ਨਾਲ ਵਧਦੀ ਹੈ। ਇਨ੍ਹਾਂ ਤੋਂ ਇਲਾਵਾ ਆਲੂ, ਆਟੇ ਅਤੇ ਚੀਨੀ ਤੋਂ ਬਣੀ ਬਰੈੱਡ 'ਚ ਖੰਡ ਅਤੇ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਮਿੱਠਾ ਦਲੀਆ, ਗੈਰ-ਡੇਅਰੀ ਦੁੱਧ ਜਿਵੇਂ ਚੌਲਾਂ ਦਾ ਦੁੱਧ, ਬਦਾਮ ਦਾ ਦੁੱਧ ਨਾ ਪੀਓ।
 


Anuradha

Content Editor

Related News