ਭਗਤ ਸਿੰਘ 'ਤੇ ਨਾਟਕ ਖੇਡਣ ਲਈ ਰਿਹਰਸਲ ਕਰ ਰਹੇ 12 ਸਾਲਾ ਮੁੰਡੇ ਦੀ ਮੌਤ

Monday, Oct 31, 2022 - 01:33 PM (IST)

ਭਗਤ ਸਿੰਘ 'ਤੇ ਨਾਟਕ ਖੇਡਣ ਲਈ ਰਿਹਰਸਲ ਕਰ ਰਹੇ 12 ਸਾਲਾ ਮੁੰਡੇ ਦੀ ਮੌਤ

ਚਿਤਰਦੁਰਗ (ਭਾਸ਼ਾ)- ਕਰਨਾਟਕ 'ਚ ਇਕ ਸਕੂਲ 'ਚ ਭਗਤ ਸਿੰਘ 'ਤੇ ਆਯੋਜਿਤ ਇਕ ਪ੍ਰੋਗਰਾਮ ਲਈ ਫਾਂਸੀ 'ਤੇ ਲਟਕਾਏ ਜਾਣ ਦੇ ਦ੍ਰਿਸ਼ ਦੀ ਘਰ 'ਚ ਨਕਲ ਕਰ ਰਹੇ 12 ਸਾਲਾ ਇਕ ਮੁੰਡੇ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਪੱਥਰ ਦਿਲ ਮਾਪਿਆਂ ਨੇ ਝਾੜੀਆਂ 'ਚ ਸੁੱਟਿਆ ਨਵਜਨਮਿਆ ਬੱਚਾ, ਅੱਗੇ ਜੋ ਹੋਇਆ ਜਾਣ ਕੰਬ ਜਾਵੇਗੀ ਰੂਹ

ਪੁਲਸ ਅਨੁਸਾਰ, ਇਹ ਘਟਨਾ ਸ਼ਨੀਵਾਰ ਰਾਤ ਵਾਪਰੀ, ਜਦੋਂ ਸੰਜੇ ਗੌੜਾ (12) ਦੀ ਖੇਡ-ਖੇਡ 'ਚ ਜਾਨ ਚੱਲੀ ਗਈ। ਪੁਲਸ ਨੇ ਦੱਸਿਆ ਕਿ ਐੱਸ.ਐੱਲ.ਵੀ. ਸਕੂਲ ਦੇ 7ਵੀਂ ਜਮਾਤ 'ਚ ਪੜ੍ਹ ਰਹੇ ਵਿਦਿਆਰਥੀ ਗੌੜਾ ਨੂੰ ਨਾਟਕ 'ਚ ਸੁਤੰਤਰਤਾ ਸੈਨਾਨੀ ਭਗਤ ਸਿੰਘ ਦਾ ਕਿਰਦਾਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, ਘਰ 'ਚ ਪਰਿਵਾਰ ਵਾਲਿਆਂ ਦੀ ਗੈਰ-ਮੌਜੂਦਗੀ 'ਚ ਨਾਟਕ ਦਾ ਅਭਿਆਸ ਕਰਦੇ ਸਮੇਂ ਮੁੰਡੇ ਦੀ ਮੌਤ ਹੋ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News