NRC ਮਾਮਲੇ ’ਚ 12 ਘੰਟੇ ਦਾ ਬੰਦ, ਆਸਾਮ ਦੇ ਹੋਰ ਹਿੱਸਿਆਂ ’ਚ ਜਨਜੀਵਨ ਪ੍ਰਭਾਵਿਤ

Friday, Sep 20, 2019 - 10:52 PM (IST)

NRC ਮਾਮਲੇ ’ਚ 12 ਘੰਟੇ ਦਾ ਬੰਦ, ਆਸਾਮ ਦੇ ਹੋਰ ਹਿੱਸਿਆਂ ’ਚ ਜਨਜੀਵਨ ਪ੍ਰਭਾਵਿਤ

ਗੁਹਾਟੀ – ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਨਾਲ ਇਕ ਦੇਸ਼ ਸਮੂਹ ਦੇ ਲੋਕਾਂ ਨੂੰ ਬਾਹਰ ਰੱਖੇ ਜਾਣ ਦਾ ਵਿਰੋਧ ਕਰਦਿਆਂ ਆਸਾਮ ਵਿਚ ਇਕ ਵਿਦਿਆਰਥੀ ਸੰਗਠਨ ਨੇ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਹੈ, ਜਿਸ ਨਾਲ ਸ਼ੁੱਕਰਵਾਰ ਨੂੰ ਸੂਬੇ ਦੇ ਕੁਝ ਹਿੱਸਿਆਂ ਵਿਚ ਜਨਜੀਵਨ ਪ੍ਰਭਾਵਿਤ ਰਿਹਾ। ਆਸਾਮ ਲਈ 31 ਅਗਸਤ ਨੂੰ ਪ੍ਰਕਾਸ਼ਿਤ ਰਾਸ਼ਟਰੀ ਨਾਗਰਿਕ ਰਜਿਸਟਰ ਨੂੰ ‘ਤਰੁੱਟੀਪੂਰਨ’ ਕਰਾਰ ਦਿੰਦਿਆਂ ‘ਆਲ ਕੋਚ ਰਾਜਬੋਂਗਸ਼ੀ ਸਟੂਡੈਂਟ ਯੂਨੀਅਨ’ ਨੇ ਮੰਗ ਕੀਤੀ ਕਿ ਭਾਈਚਾਰੇ ਦੇ ਜਿਨ੍ਹਾਂ ਲੋਕਾਂ ਨੂੰ ਐੱਨ.ਆਰ. ਸੀ. ਤੋਂ ਬਾਹਰ ਰੱਖਿਆ ਗਿਆ ਹੈ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਇਸ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ‘ਕੋਚ ਰਾਜਬੋਂਗਸ਼ੀ’ ਲੋਕ ਹਨ, ਜਿਨ੍ਹਾਂ ਨੂੰ ਐੱਨ.ਆਰ. ਸੀ. ਤੋਂ ਬਾਹਰ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਲੰਮੀ ਦੂਰੀ ਤੱਕ ਜਾਣ ਵਾਲੀਆਂ ਸਰਕਾਰੀ ਬੱਸਾਂ ਪੁਲਸ ਸੁਰੱਖਿਆ ਹੇਠ ਸੜਕਾਂ ’ਤੇ ਚੱਲੀਆਂ ਅਤੇ ਲੋਕਾਂ ਨੂੰ ਪ੍ਰਤੀਕਹੇਜਲਾ ਦਾ ਪੁਤਲਾ ਫੂਕਦਿਆਂ ਦੇਖਿਆ ਗਿਆ। ਸੜਕ ਜਾਮ ਨੂੰ ਖੋਲ੍ਹਣ ਤੋਂ ਮਨ੍ਹਾ ਕਰਨ ’ਤੇ 5 ਅੰਦੋਲਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ।


Related News