ਮੁੰਗੇਰ ''ਚ ਖੂਹ ''ਚੋਂ ਮਿਲੀਆਂ 12 ਏ.ਕੇ. 47 ਰਾਈਫਲਾਂ
Friday, Sep 28, 2018 - 06:05 PM (IST)

ਮੁੰਗੇਰ— ਬਿਹਾਰ 'ਚ ਮੁੰਗੇਰ ਜ਼ਿਲੇ ਦੇ ਮੁਫਸਿਲ ਥਾਣਾ ਖੇਤਰ ਦੇ ਬਰਧੇ ਪਿੰਡ 'ਚ ਇਕ ਖੂਹ 'ਚੋਂ ਪੁਲਸ ਨੇ 12 ਏ.ਕੇ. 47 ਰਾਈਫਲਾਂ ਬਰਾਮਦ ਕੀਤੀਆਂ ਹਨ। ਪੁਲਸ ਸੁਪਰਡੈਂਟ ਬਾਬੂ ਰਾਮ ਨੇ ਅੱਜ ਇਥੇ ਦੱਸਿਆ ਕੇ ਮੱਧ ਪ੍ਰਦੇਸ਼ ਦੇ ਜਬਲਪੁਰ ਸਥਿਤ ਸੈਂਟਰਲ ਅਸਲਾ ਡਿਪੂ ਤੋਂ ਪਿਛਲੇ 6 ਸਾਲਾਂ 'ਚ ਨਾਜਾਇਜ਼ ਢੰਗ ਨਾਲ ਮੁੰਗੇਰ ਜ਼ਿਲੇ 'ਚ ਹਥਿਆਰ ਸਮਗਲਰਾਂ ਨੂੰ 70 ਏ.ਕੇ. 47 ਰਾਈਫਲਾਂ ਵੇਚੀਆਂ ਗਈਆਂ ਹਨ। ਇਨ੍ਹਾਂ 'ਚੋਂ 12 ਰਾਈਫਲਾਂ ਨੂੰ ਮੁੰਗੇਰ ਜ਼ਿਲੇ ਦੇ ਮੁਫਸਿਲ ਥਾਣਾ ਖੇਤਰ ਦੇ ਬਰਧੇ ਪਿੰਡ ਤੋਂ ਦੇਰ ਰਾਤ ਇਕ ਖੂਹ ਵਿਚੋਂ ਬਰਾਮਦ ਕੀਤੀਆਂ ਹਨ। ਮਾਮਲੇ ਦੀ ਜਾਂਚ 'ਚ ਲੱਗੀ ਮੁੰਗੇਰ ਪੁਲਸ ਨੇ ਝਾਰਖੰਡ ਪੁਲਸ ਦੇ ਨਾਲ ਮਿਲ ਕੇ ਹਜਾਰੀ ਬਾਗ ਤੋਂ ਹਾਲ ਹੀ 'ਚ ਹਥਿਆਰ ਸਮਗਲਰ ਤਨਵੀਰ ਆਲਮ ਨੂੰ ਗ੍ਰਿਫਤਾਰ ਕੀਤਾ, ਜਿਸ ਦੀ ਨਿਸ਼ਾਨਦੇਹੀ 'ਤੇ ਇਹ ਬਰਾਮਦਗੀ ਕੀਤੀ ਗਈ ਹੈ।