ਬਿਹਾਰ ਸਰਕਾਰ ਦਾ ਐਲਾਨ, 11 ਨਵੀਆਂ ‘ਸੈਟੇਲਾਈਟ ਟਾਊਨਸ਼ਿਪਸ’ ਵਿਕਸਤ ਕੀਤੀਆਂ ਜਾਣਗੀਆਂ
Wednesday, Nov 26, 2025 - 12:28 AM (IST)
ਪਟਨਾ (ਭਾਸ਼ਾ) – ਬਿਹਾਰ ’ਚ ਸ਼ਹਿਰੀ ਵਿਕਾਸ ਨੂੰ ਲੈ ਕੇ ਸੂਬਾ ਸਰਕਾਰ ਨੇ ਇਤਿਹਾਸਕ ਪਹਿਲ ਦੀ ਸ਼ੁਰੂਆਤ ਕੀਤੀ ਹੈ। ਸ਼ਹਿਰੀ ਵਿਕਾਸ ਤੇ ਰਿਹਾਇਸ਼ ਮੰਤਰੀ ਨਿਤਿਨ ਨਵੀਨ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਬਿਹਾਰ ਨੂੰ ਕੌਮੀ ਸ਼ਹਿਰੀ ਮਾਪਦੰਡਾਂ ਦੇ ਪੱਧਰ ਤਕ ਲਿਜਾਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਰਾਜਧਾਨੀ ਪਟਨਾ ਦੇ ਪਾਟਲੀਪੁੱਤਰ ਤੇ ਕੰਕੜਬਾਗ ਮਾਡਲ ਦੀ ਤਰਜ਼ ’ਤੇ ਹੁਣ 40 ਸਾਲ ਬਾਅਦ ਪਹਿਲੀ ਵਾਰ ਸੂਬੇ ਵਿਚ 11 ਨਵੀਆਂ ‘ਸੈਟੇਲਾਈਟ ਟਾਊਨਸ਼ਿਪਸ’ ਵਿਕਸਤ ਕੀਤੀਆਂ ਜਾਣਗੀਆਂ।
ਨਵੀਨ ਨੇ ਦੱਸਿਆ ਕਿ ਇਨ੍ਹਾਂ ਨਵੀਆਂ ਟਾਊਨਸ਼ਿਪਸ ’ਚ 9 ਡਵੀਜ਼ਨਲ ਹੈੱਡਕੁਆਰਟਰਾਂ ਦੇ ਨਾਲ ਸੋਨਪੁਰ ਤੇ ਸੀਤਾਮੜ੍ਹੀ (ਸੀਤਾਪੁਰਮ) ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਵਧਦੀ ਆਬਾਦੀ, ਅਸੰਗਠਿਤ ਸ਼ਹਿਰੀ ਵਿਸਤਾਰ ਅਤੇ ਬੁਨਿਆਦੀ ਸਹੂਲਤਾਂ ’ਤੇ ਵਧਦੇ ਦਬਾਅ ਨੂੰ ਵੇਖਦੇ ਹੋਏ ਇਹ ਫੈਸਲਾ ਲੈਣਾ ਸਮੇਂ ਦੀ ਲੋੜ ਹੈ।
ਪਟਨਾ ਸਥਿਤ ਡਵੀਜ਼ਨਲ ਹੈੱਡਕੁਆਰਟਰ ’ਚ ਆਯੋਜਿਤ ਵਿਸਤ੍ਰਿਤ ਸਮੀਖਿਆ ਬੈਠਕ ਵਿਚ ਪ੍ਰਾਜੈਕਟ ਦੀ ਕਾਰਜ ਯੋਜਨਾ ਅਤੇ ਇੰਪਲੀਮੈਂਟੇਸ਼ਨ ਮਾਡਲ ’ਤੇ ਵਿਸਤਾਰ ਨਾਲ ਚਰਚਾ ਕੀਤੀ ਗਈ। ਮੰਤਰੀ ਨਿਤਿਨ ਨਵੀਨ ਨੇ ਮੁੱਖ ਮੰਤਰੀ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਪਹਿਲ ਨਾਲ ਬਿਹਾਰ ਦੇ ਭਵਿੱਖ ਦੀ ਦਿਸ਼ਾ ਤੈਅ ਹੋਵੇਗੀ।
