ਸੋਨੇ ਦੀ ਵੱਡੀ ਖੇਪ ਜ਼ਬਤ, ਚੀਨ ਤੋਂ ਤਸਕਰੀ ਕਰ ਕੇ ਲਿਆਂਦੇ ਗਏ 108 ਕਿਲੋਗ੍ਰਾਮ ਗੋਲਡ ਸਣੇ ਤਿੰਨ ਗ੍ਰਿਫ਼ਤਾਰ
Wednesday, Jul 10, 2024 - 06:20 PM (IST)
ਲੇਹ (ਭਾਸ਼ਾ)- ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਨੇ ਭਾਰਤ-ਤਿੱਬਤ ਸਰਹੱਦ 'ਤੇ ਤਸਕਰੀ ਕਰ ਕੇ ਲਿਆਂਦੇ ਗਏ ਸੋਨੇ ਦੀਆਂ 108 ਇੱਟਾਂ ਜ਼ਬਤ ਕੀਤੀਆਂ ਹਨ ਅਤੇ ਹਰੇਕ ਇੱਟ ਦਾ ਭਾਰ ਇਕ ਕਿਲੋਗ੍ਰਾਮ ਹੈ। ਕੇਂਦਰੀ ਅਰਧ ਸੈਨਿਕ ਫ਼ੋਰਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸੋਨੇ ਤੋਂ ਇਲਾਵਾ 2 ਮੋਬਾਇਲ ਫੋਨ, ਇਕ ਦੂਰਬੀਨ, 2 ਚਾਕੂ ਅਤੇ ਕਈ ਚੀਨ ਨਿਰਮਿਤ ਖਾਧ ਸਮੱਗਰੀ ਜਿਵੇਂ ਕੇਕ ਅਤੇ ਦੁੱਧ ਵੀ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ,''ਆਈ.ਟੀ.ਬੀ.ਪੀ. ਦੇ ਇਤਿਹਾਸ 'ਚ ਉਸ ਵਲੋਂ ਸੋਨੇ ਦੀ ਇਹ ਸਭ ਤੋਂ ਵੱਡੀ ਜ਼ਬਤੀ ਹੈ। ਜ਼ਬਤ ਸਮੱਗਰੀ ਨੂੰ ਕਸਟਮ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ।''
ਅਧਿਕਾਰੀ ਨੇ ਦੱਸਿਆ ਕਿ ਆਈਟੀਬੀਪੀ ਦੀ 21ਵੀਂ ਬਟਾਲੀਅਨ ਦੇ ਜਵਾਨਾਂ ਨੇ ਤਸਕਰਾਂ ਦੀ ਘੁਸਪੈਠ ਰੋਕਣ ਲਈ ਪੂਰਬੀ ਲੱਦਾਖ ਦੇ ਚਾਂਗਥਾਂਗ ਉੱਪ-ਖੇਤਰ 'ਚ ਮੰਗਲਵਾਰ ਦੁਪਹਿਰ ਨੂੰ ਲੰਬੀ ਦੂਰੀ ਤੱਕ ਗਸ਼ਤ ਸ਼ੁਰੂ ਕੀਤੀ, ਜਿਸ 'ਚ ਚਿਜਬੁਲ, ਨਰਬੁਲਾ, ਜਾਂਗਲੇ ਅਤੇ ਜਾਕਲਾ ਸ਼ਾਮਲ ਹਨ, ਕਿਉਂਕਿ ਗਰਮੀ ਦੇ ਮੌਸਮ 'ਚ ਤਸਕਰੀ ਗਤੀਵਿਧੀਆਂ ਵੱਧ ਜਾਂਦੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਅਸਲ ਕੰਟਰੋਲ ਰੇਖਾ ਤੋਂ ਕਰੀਬ ਇਕ ਕਿਲੋਮੀਟਰ ਦੂਰ ਸ਼੍ਰੀਰਾਪਲੇ 'ਚ ਤਸਕਰੀ ਦੀ ਖੁਫੀਆ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਉੱਪ ਕਮਾਂਡੈਂਟ ਦੀਪਕ ਭੱਟ ਦੀ ਅਗਵਾਈ 'ਚ ਗਸ਼ਤੀ ਦਸਤੇ ਨੇ ਖੱਚਰ 'ਤੇ ਸਵਾਰ 2 ਲੋਕਾਂ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਰੁਕਣ ਲਈ ਕਿਹਾ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਪਿੱਛਾ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ੁਰੂਆਤ 'ਚ ਦੋਸ਼ੀਆਂ ਨੇ ਖ਼ੁਦ ਨੂੰ ਮੈਡੀਕਲ ਪੌਦਿਆਂ ਦਾ ਸਪਲਾਈਕਰਤਾ ਦੱਸਿਆ ਪਰ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲੈਣ 'ਤੇ ਭਾਰੀ ਮਾਤਰਾ 'ਚ ਸੋਨਾ ਅਤੇ ਹੋਰ ਸਮੱਗਰੀ ਹੋਣ ਦੀ ਜਾਣਕਰਾੀ ਮਿਲੀ। ਅਧਿਕਾਰੀ ਨੇ ਦੱਸਿਆ ਕਿ ਤਸਕਰਾਂ ਦੀ ਪਛਾਣ ਤਸੇਰਿੰਗ ਚੰਬਾ (40) ਅਤੇ ਸਤਾਨਜਿਨ ਦੋਰਗਿਆਲ ਵਜੋਂ ਹੋਈ ਹੈ ਅਤੇ ਦੋਵੇਂ ਲੱਦਾਖ ਦੇ ਨਿਯੋਮਾ ਇਲਾਕੇ ਦੇ ਰਹਿਣ ਵਾਲੇ ਹਨ। ਉਨ੍ਹਾ ਦੱਸਿਆ ਕਿ ਇਕ ਹੋਰ ਵਿਅਕਤੀ ਨੂੰ ਜ਼ਬਤੀ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਤਿੰਨਾਂ ਤੋਂ ਆਈ.ਟੀ.ਬੀ.ਪੀ. ਅਤੇ ਪੁਲਸ ਸੰਯੁਕਤ ਰੂਪ ਨਾਲ ਪੁੱਛ-ਗਿੱਛ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e