''ਮਨ ਕੀ ਬਾਤ'' ਦਾ 100ਵਾਂ ਐਪੀਸੋਡ: ਮਨੋਜ ਸਿਨਹਾ ਨੇ ਜੰਮੂ ''ਚ ਮੈਰਾਥਨ ਨੂੰ ਵਿਖਾਈ ਹਰੀ ਝੰਡੀ

04/30/2023 3:40:23 PM

ਜੰਮੂ- ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 100ਵੇਂ ਐਪੀਸੋਡ ਦੇ ਪ੍ਰਸਾਰਣ ਮੌਕੇ ਇੱਥੇ ਮੈਰਾਥਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। 'ਮਨ ਕੀ ਬਾਤ' ਪ੍ਰੋਗਰਾਮ ਦਾ ਜਸ਼ਨ ਮਨਾਉਣ ਲਈ 'ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼' ਅਤੇ 'ਡੋਗਰਾ ਕ੍ਰਾਂਤੀ ਦਲ' ਵਲੋਂ ਆਯੋਜਿਤ ਕੀਤੀ ਗਈ ਇਹ ਮੈਰਾਥਨ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਪ੍ਰਸਤਾਵਿਤ 100 ਮੈਰਾਥਨਾਂ ਵਿਚੋਂ ਇਕ ਸੀ। 

PunjabKesari

ਇੱਥੇ ਯੁੱਧ ਸਮਾਰਕ ਵਿਖੇ ਮੈਰਾਥਨ ਨੂੰ ਹਰੀ ਝੰਡੀ ਵਿਖਾਉਣ ਤੋਂ ਪਹਿਲਾਂ ਸਿਨਹਾ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਆਯੋਜਿਤ ਹੋਣ ਵਾਲੀਆਂ ਸਾਰੀਆਂ 100 ਮੈਰਾਥਨ ਵੀ ਜਾਗਰੂਕਤਾ ਪੈਦਾ ਕਰਨਗੀਆਂ। ਇਹ ਮੈਰਾਥਨ ਨਸ਼ੀਲੇ ਪਦਾਰਥ ਦੇ ਸੇਵਨ ਅਤੇ ਤਸਕਰੀ ਵਿਰੁੱਧ ਕਾਰਵਾਈ ਅਤੇ ਸਹਿਯੋਗ ਨੂੰ ਮਜ਼ਬੂਤ ​​​​ਕਰਨਗੀਆਂ।

PunjabKesari

ਉਪ ਰਾਜਪਾਲ ਨੇ ਕਿਹਾ ਕਿ ਵੱਖ-ਵੱਖ ਵਰਗਾਂ ਦੇ ਲੋਕ ਨਸ਼ਿਆਂ ਦੀ ਅਲਾਮਤ ਨਾਲ ਲੜਨ ਲਈ ਇਕੱਠੇ ਹੋਏ ਹਨ। 'ਮਨ ਕੀ ਬਾਤ' ਰਾਹੀਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਚੁਣੌਤੀਆਂ ਤੋਂ ਪਾਰ ਪਾਉਣ ਅਤੇ ਜੀਵਨ 'ਚ ਇਕ ਅਭਿਲਾਸ਼ੀ ਟੀਚਾ ਤੈਅ ਕਰਨ ਲਈ ਪ੍ਰੇਰਿਤ ਕੀਤਾ ਹੈ। ਸਿਨਹਾ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਅਨੇਕਤਾ 'ਚ ਏਕਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਲੋਕਾਂ ਨੂੰ ਆਪਣੀ ਵਿਰਾਸਤ 'ਤੇ ਮਾਣ ਕਰਨ ਲਈ ਪ੍ਰੇਰਿਤ ਕੀਤਾ ਹੈ ਅਤੇ ਦੁਨੀਆ 'ਚ ਭਾਰਤ ਦਾ ਕੱਦ ਉੱਚਾ ਚੁੱਕਣ ਲਈ ਵਿਗਿਆਨੀਆਂ, ਅਧਿਆਪਕਾਂ, ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ ਹੈ।

PunjabKesari


Tanu

Content Editor

Related News