ਕੋਰੋਨਾ ਵੈਕਸੀਨ ਦੇ 100 ਕਰੋੜ ਡੋਜ਼, ਦੇਸ਼ ''ਚ ਜਸ਼ਨ ਦੀ ਇੰਝ ਹੋ ਰਹੀ ਹੈ ਤਿਆਰੀ

Thursday, Oct 21, 2021 - 03:30 AM (IST)

ਨਵੀਂ ਦਿੱਲੀ - ਕੋਵਿਡ-19 ਤੋਂ ਬਚਾਅ ਲਈ ਦੇਸ਼ ਵਿੱਚ ਜਾਰੀ ਟੀਕਾਕਰਨ ਦੇ ਤਹਿਤ ਦਿੱਤੀਆਂ ਗਈਆਂ ਖੁਰਾਕਾਂ ਦੀ ਗਿਣਤੀ 100 ਕਰੋੜ ਦੇ ਕਰੀਬ ਪਹੁੰਚ ਗਈ ਹੈ। ਵੀਰਵਾਰ ਨੂੰ ਦੇਸ਼ ਵਿੱਚ 100 ਕਰੋੜ ਲੋਕਾਂ ਨੂੰ ਟੀਕੇ ਦੀ ਖੁਰਾਕ ਲੱਗ ਜਾਵੇਗੀ। ਇਸ ਵਿੱਚ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਟੀਕਾਕਰਨ ਦੇ ਯੋਗ ਲੋਕਾਂ ਨੂੰ ਬਿਨਾਂ ਦੇਰੀ ਟੀਕਾ ਲਗਵਾਉਣ ਅਤੇ ਭਾਰਤ ਦੀ ਇਤਹਾਸਿਕ ਟੀਕਾਕਰਨ ਯਾਤਰਾ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ।

ਭਾਰਤ ਵਿੱਚ ਟੀਕਾਕਰਨ ਦੇ ਤਹਿਤ 100 ਕਰੋੜ ਖੁਰਾਕ ਦਿੱਤੇ ਜਾਣ ਦਾ ਜਸ਼ਨ ਮਨਾਉਣ ਲਈ ਕਈ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਗਈ ਹੈ। ਦੇਸ਼ ਵਿੱਚ 100 ਕਰੋੜ ਖੁਰਾਕ ਦਿੱਤੇ ਜਾਣ ਦੇ ਮੌਕੇ 'ਤੇ ਮਾਂਡਵੀਆ ਲਾਲ ਕਿਲ੍ਹੇ ਤੋਂ ਗਾਇਕ ਕੈਲਾਸ਼ ਖੇਰ ਦਾ ਗੀਤ ਅਤੇ ਆਡੀਓ-ਵਿਜ਼ੁਅਲ ਫਿਲਮ ਜਾਰੀ ਕਰਣਗੇ।

ਇਹ ਵੀ ਪੜ੍ਹੋ - ਦਿਵਾਲੀ ਤੋਂ ਪਹਿਲਾਂ ਅਹਿਮਦਾਬਾਦ 'ਚ ਅੱਤਵਾਦੀ ਹਮਲੇ ਦਾ ਅਲਰਟ

ਮਾਂਡਵੀਆ ਨੇ ਟਵੀਟ ਕੀਤਾ, ‘ਦੇਸ਼ ਵੈਕਸੀਨ ਸੈਂਕੜਾ ਬਣਾਉਣ ਦੇ ਕਰੀਬ ਹੈ। ਇਸ ਸੁਨਹਿਰੀ ਮੌਕੇ ਦਾ ਹਿੱਸਾ ਬਣਨ ਲਈ ਦੇਸ਼ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਜਿਨ੍ਹਾਂ ਦਾ ਟੀਕਾਕਰਨ ਬਾਕੀ ਹੈ ਉਹ ਤੱਤਕਾਲ ਟੀਕਾ ਲਗਵਾ ਕੇ ਭਾਰਤ ਦੀ ਇਸ ਇਤਿਹਾਸਿਕ ਸੁਨਹਿਰੀ ਟੀਕਾਕਰਨ ਯਾਤਰਾ ਵਿੱਚ ਆਪਣਾ ਯੋਗਦਾਨ ਦੇਣ।’ ਸਪਾਈਸਜੈਟ 100 ਕਰੋੜ ਖੁਰਾਕ ਦੀ ਉਪਲਬਧੀ ਹਾਸਲ ਹੋਣ 'ਤੇ ਵੀਰਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਵਿਸ਼ੇਸ਼ ਵਰਦੀ ਜਾਰੀ ਕਰੇਗੀ। ਇਸ ਮੌਕੇ ਸਿਹਤ ਮੰਤਰੀ, ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਸਪਾਈਸਜੈਟ ਦੇ ਮੁੱਖ ਪ੍ਰਬੰਧ ਨਿਦੇਸ਼ਕ ਅਜੈ ਸਿੰਘ ਮੌਜੂਦ ਰਹਿਣਗੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News