ਪ੍ਰਯਾਗਰਾਜ ਤੋਂ ਦੌੜ ਕੇ 7 ਦਿਨਾਂ ''ਚ CM ਯੋਗੀ ਦੇ ਘਰ ਤੱਕ ਪਹੁੰਚੇਗੀ 10 ਸਾਲਾ ਕਾਜਲ, ਜਾਣੋ ਪੂਰਾ ਮਾਮਲਾ

Sunday, Apr 10, 2022 - 04:30 PM (IST)

ਪ੍ਰਯਾਗਰਾਜ ਤੋਂ ਦੌੜ ਕੇ 7 ਦਿਨਾਂ ''ਚ CM ਯੋਗੀ ਦੇ ਘਰ ਤੱਕ ਪਹੁੰਚੇਗੀ 10 ਸਾਲਾ ਕਾਜਲ, ਜਾਣੋ ਪੂਰਾ ਮਾਮਲਾ

ਪ੍ਰਯਾਗਰਾਜ (ਭਾਸ਼ਾ)- ਪਿਛਲੇ ਸਾਲ ਇੰਦਰਾ ਮੈਰਾਥਨ 'ਚ ਹਿੱਸਾ ਲੈ ਕੇ ਸੁਰਖੀਆਂ 'ਚ ਆਈ ਚੌਥੀ ਜਮਾਤ ਦੀ ਕਾਜਲ ਨੇ ਇਸ ਵਾਰ ਕੁਝ ਵੱਡਾ ਕਰਨ ਦੀ ਠਾਨੀ ਹੈ। 10 ਸਾਲਾ ਕਾਜਲ ਐਤਵਾਰ ਨੂੰ ਪ੍ਰਯਾਗਰਾਜ ਤੋਂ ਦੌੜ ਲਗਾ ਕੇ 17 ਅਪ੍ਰੈਲ ਨੂੰ ਲਖਨਊ ਦੇ ਮੁੱਖ ਮੰਤਰੀ ਨਿਵਾਸ ਪਹੁੰਚੇਗੀ। ਇੱਥੇ ਸਿਵਲ ਲਾਈਨਜ਼ ਦੇ ਸੁਭਾਸ਼ ਚੌਰਾਹੇ ਤੋਂ ਲਖਨਊ ਲਈ ਰਵਾਨਾ ਹੋਣ ਤੋਂ ਪਹਿਲਾਂ ਕਾਜਲ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ ਇੰਦਰਾ ਮੈਰਾਥਨ ਦੌੜ 'ਚ ਹਿੱਸਾ ਲਿਆ ਸੀ ਪਰ ਨਾ ਤਾਂ ਉਸ ਦੇ ਸਕੂਲ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਦੀ ਸ਼ਲਾਘਾ ਕੀਤੀ। ਕਾਜਲ ਦੀ ਕੋਚ ਰਜਨੀਕਾਂਤ ਨੇ ਦੱਸਿਆ ਕਿ ਪ੍ਰਯਾਗਰਾਜ ਤੋਂ ਬਾਅਦ ਕਾਜਲ ਦਾ ਪਹਿਲਾ ਪੜਾਅ ਫਾਫਾਮਊ ਹੋਵੇਗਾ, ਜਿੱਥੇ ਉਸ ਦੀ ਕੁੰਡਾ ਦੇ ਵਿਧਾਇਕ ਰਾਜਾ ਭਈਆ ਦੇ ਘਰ ਆਰਾਮ ਕਰਨ ਦੀ ਯੋਜਨਾ ਹੈ। ਕੁੰਡਾ ਤੋਂ ਬਾਅਦ ਕਾਜਲ ਊਂਚਾਹਾਰ, ਰਾਏਬਰੇਲੀ ਤੋਂ ਹੁੰਦੇ ਹੋਏ 17 ਅਪ੍ਰੈਲ ਨੂੰ ਲਖਨਊ ਪਹੁੰਚੇਗੀ।

ਰਜਨੀਕਾਂਤ ਅਨੁਸਾਰ, ਕਾਜਲ ਪ੍ਰਯਾਗਰਾਜ ਤੋਂ ਲਖਨਊ ਦੀ ਆਪਣੀ ਯਾਤਰਾ ਰੋਜ਼ਾਨਾ 30 ਤੋਂ 40 ਕਿਲੋਮੀਟਰ ਦੌੜ ਲਗਾਏਗੀ। ਉਨ੍ਹਾਂ ਦੱਸਿਆ ਕਿ ਜ਼ਿਆਦਾ ਗਰਮੀ ਪੈਣ ਨਾਲ ਉਹ ਦੁਪਹਿਰ ਨੂੰ ਆਰਾਮ ਕਰੇਗੀ ਅਤੇ ਸਵੇਰੇ 5 ਵਜੇ ਤੋਂ 8 ਵਜੇ ਅਤੇ ਸ਼ਾਮ 5 ਵਜੇ ਤੋਂ 7 ਵਜੇ ਤੱਕ ਦੌੜ ਲਗਾਏਗੀ। ਰਜਨੀਕਾਂਤ ਅਨੁਸਾਰ ਮਾਂਡਾ ਦੇ ਰਾਜਾ ਅਤੇ ਸਾਬਕਾ ਪ੍ਰਧਾਨ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਦੇ ਖੇਤਰ 'ਚ ਸਥਿਤ ਲਲਿਤਪੁਰ ਪਿੰਡ ਦੀ ਰਹਿਣ ਵਾਲੀ ਕਾਜਲ ਆਪਣੀਆਂ 3 ਭੈਣਾਂ 'ਚ ਸਭ ਤੋਂ ਛੋਟੀ ਹੈ ਉਸ ਦੇ ਪਿਤਾ ਨੀਰਜ ਬਿੰਦ ਰੇਲਵੇ 'ਚ ਪੁਆਇੰਟਸਮੈਨ ਦੇ ਅਹੁਦੇ 'ਤੇ ਤਾਇਨਾਤ ਹਨ। ਕਾਜਲ ਨੇ ਉਮੀਦ ਜਤਾਈ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੌੜਾਕ ਬਣ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਸੁਫ਼ਨਾ ਪੂਰਾ ਕਰਨ 'ਚ ਉਸ ਨੂੰ ਹਰ ਸੰਭਵ ਮਦਦ ਉਪਲੱਬਧ ਕਰਵਾਉਣਗੇ। ਰਜਨੀਕਾਂਤ ਨੇ ਦੱਸਿਆ ਕਿ ਪਿਛਲੇ ਸਾਲ ਇੰਦਰਾ ਮੈਰਾਥਨ 'ਚ ਦੌੜ ਪੂਰੀ ਕਰਨ ਦੇ ਬਾਵਜੂਦ ਕਾਜਲ ਨੂੰ ਸਟੇਡੀਅਮ ਦੇ ਮੰਚ 'ਤੇ ਜਾਣ ਤੋਂ ਰੋਕ ਦਿੱਤਾ ਸੀ, ਜਿਸ ਨਾਲ ਉਹ ਬਹੁਤ ਦੁਖੀ ਹੋਈ ਸੀ ਅਤੇ ਅੱਗੇ ਕੁਝ ਵੱਡੀ ਕਰਨ ਦੀ ਠਾਨੀ ਸੀ।


author

DIsha

Content Editor

Related News