...ਤਾਂ ਇਸ ਕੰਮ 'ਚ ਪੀ. ਐੱਮ. ਮੋਦੀ ਨੂੰ ਪਿੱਛੇ ਛੱਡ ਗਏ ਰਾਹੁਲ ਗਾਂਧੀ

Thursday, May 02, 2019 - 02:47 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਹਰ ਪਾਸੇ ਹੈ। ਵਿਦੇਸ਼ਾਂ ਵਿਚ ਵੀ ਮੋਦੀ ਦੇ ਨਾਂ ਦਾ ਡੰਕਾ ਵੱਜਦਾ ਹੈ। ਸੋਸ਼ਲ ਮੀਡੀਆ ਟਵਿੱਟਰ 'ਤੇ ਮੋਦੀ ਨੇ ਬਕਾਇਦਾ ਆਪਣੇ ਨਾਂ ਨਾਲ 'ਚੌਕੀਦਾਰ ਨਰਿੰਦਰ ਮੋਦੀ' ਜੋੜਿਆ ਹੈ। ਟਵਿੱਟਰ 'ਤੇ ਇਸ ਤਰ੍ਹਾਂ ਚੌਕੀਦਾਰ ਸ਼ਬਦ ਜੋੜਨ ਦਾ ਮਤਬਲ ਪੀ. ਐੱਮ. ਮੋਦੀ ਨੇ ਖੁਦ ਨੂੰ ਦੇਸ਼ ਦਾ ਚੌਕੀਦਾਰ ਦੱਸਿਆ ਹੈ। ਟਵਿੱਟਰ 'ਤੇ ਵੀ ਪੀ. ਐੱਮ. ਮੋਦੀ ਦੇ ਹਜ਼ਾਰਾਂ ਫਾਲੋਅਰਜ਼ ਹਨ। ਟਵਿੱਟਰ 'ਤੇ ਕੀਤੇ ਗਏ ਟਵੀਟਜ਼ ਨੂੰ ਰੀਟਵੀਟ ਕੀਤਾ ਜਾਂਦਾ ਹੈ ਪਰ ਇਸ ਕੰਮ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਪਿੱਛੇ ਛੱਡ ਦਿੱਤਾ। ਭਾਰਤ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਇਸ ਕਵਾਇਦ ਤਹਿਤ ਡਾਟਾ ਇੰਟੈਲੀਜੈਂਟ ਯੂਨਿਟ ਨੇ ਇਕ ਵਿਸ਼ਲੇਸ਼ਣ ਕਰਦੇ ਹੋਏ ਗਰਾਫ ਜਾਰੀ ਕੀਤਾ ਹੈ, ਲੋਕ ਸਭਾ ਸੰਸਦ ਮੈਂਬਰ ਅਤੇ ਕੈਬਨਿਟ ਮੰਤਰੀ ਉਨ੍ਹਾਂ ਦੇ ਟਵੀਟ ਤੋਂ ਪ੍ਰਭਾਵਿਤ ਹੁੰਦੇ ਹਨ। ਇਸ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਕੌਣ ਸਭ ਤੋਂ ਜ਼ਿਆਦਾ ਰੀਟਵੀਟ ਕਰਦੇ ਹਨ। ਇਹ ਵਿਸ਼ਲੇਸ਼ਣ 1 ਅਕਤੂਬਰ 2018 ਅਤੇ 30 ਅਪ੍ਰੈਲ 2019 ਦਰਮਿਆਨ ਦਾ ਹੈ।

PunjabKesari


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵਿੱਟਰ 'ਤੇ 47.1 ਮਿਲੀਅਨ ਫਾਲੋਅਰਜ਼ ਹਨ, ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ 9.34 ਮਿਲੀਅਨ ਫਾਲੋਅਰਜ਼ ਹਨ। ਜਦੋਂ ਰੀਟਵੀਟ ਕਰਨ ਦੀ ਗੱਲ ਆਉਂਦੀ ਹੈ ਤਾਂ ਰਾਹੁਲ ਗਾਂਧੀ ਦੇ ਟਵੀਟਜ਼ ਨੂੰ ਔਸਤਨ 7,662 ਵਾਰ ਰੀਟਵੀਟ ਕੀਤਾ ਗਿਆ, ਜੋ ਕਿ ਮੋਦੀ ਦੇ ਔਸਤਨ 2,984 ਰੀਟਵੀਟ ਤੋਂ 2.5 ਗੁਣਾ ਵਧ ਹੈ। ਰਾਹੁਲ ਗਾਂਧੀ ਅਤੇ ਮੋਦੀ ਤੋਂ ਇਲਾਵਾ ਕੈਬਨਿਟ ਮੰਤਰੀ ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਦੇ ਔਸਤਨ ਰੀਟਵੀਟ ਦੀ ਗਿਣਤੀ 1,000 ਨੂੰ ਪਾਰ ਕਰ ਗਈ। ਇਸ ਤੋਂ ਅਗਲੀ ਕਤਾਰ ਵਿਚ ਪਿਊਸ਼ ਗੋਇਲ ਅਤੇ ਰਾਜਨਾਥ ਸਿੰਘ ਦੀ ਹੈ।


Tanu

Content Editor

Related News