ਮੌਨੀ ਮੱਸਿਆ ਵਾਲੇ ਦਿਨ 10 ਕਰੋੜ ਸ਼ਰਧਾਲੂ ਕਰਨਗੇ ‘ਅੰਮ੍ਰਿਤ ਇਸ਼ਨਾਨ’

Saturday, Jan 25, 2025 - 10:28 AM (IST)

ਮੌਨੀ ਮੱਸਿਆ ਵਾਲੇ ਦਿਨ 10 ਕਰੋੜ ਸ਼ਰਧਾਲੂ ਕਰਨਗੇ ‘ਅੰਮ੍ਰਿਤ ਇਸ਼ਨਾਨ’

ਮਹਾਕੁੰਭਨਗਰ, ਲਖਨਊ (ਭਾਸ਼ਾ) : ਉੱਤਰ ਪ੍ਰਦੇਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਹਾਕੁੰਭ ’ਚ 29 ਜਨਵਰੀ ਨੂੰ ਮੌਨੀ ਮੱਸਿਆ ’ਤੇ ਅੰਮ੍ਰਿਤ ਇਸ਼ਨਾਨ ਦੌਰਾਨ ਪ੍ਰਯਾਗਰਾਜ ’ਚ 10 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਪਵਿੱਤਰ ਸੰਗਮ ’ਚ ਡੁਬਕੀ ਲਾਉਣ ਦੀ ਉਮੀਦ ਹੈ। ਇਸ ਸਬੰਧ ’ਚ ਭੀੜ ਅਤੇ ਆਵਾਜਾਈ ਦੇ ਕੁਸ਼ਲ ਪ੍ਰਬੰਧਾਂ ਲਈ ਵੱਡੇ ਪੱਧਰ ’ਤੇ ਉਪਾਅ ਕੀਤੇ ਜਾ ਰਹੇ ਹਨ। ਕੁੰਭ ’ਚ ਇਸ਼ਨਾਨ ਸਭ ਤੋਂ ਮਹੱਤਵਪੂਰਨ ਰਸਮ ਹੈ। ਭਾਵੇਂ ਮਕਰ ਸੰਕ੍ਰਾਂਤੀ ਤੋਂ ਸ਼ੁਰੂ ਹੋ ਕੇ ਹਰ ਦਿਨ ਸੰਗਮ ’ਚ ਡੁਬਕੀ ਲਾਉਣਾ ਪਵਿੱਤਰ ਮੰਨਿਆ ਜਾਂਦਾ ਹੈ ਪਰ ਫਿਰ ਵੀ ਕੁਝ ਵਿਸ਼ੇਸ਼ ਇਸ਼ਨਾਨ ਤਾਰੀਖਾਂ ਹਨ, ਜਿਨ੍ਹਾਂ ਨੂੰ ‘ਅੰਮ੍ਰਿਤ ਇਸ਼ਨਾਨ’ (ਪਹਿਲਾਂ ਸ਼ਾਹੀ ਇਸ਼ਨਾਨ ਕਿਹਾ ਜਾਂਦਾ ਸੀ) ਵਜੋਂ ਜਾਣਿਆ ਜਾਂਦਾ ਹੈ।

 ਇਹ ਵੀ ਪੜ੍ਹੋ : ਮਹਾਕੁੰਭ: ਸਪਾਈਸਜੈੱਟ ਨੇ ਸ਼ਰਧਾਲੂਆਂ ਨੂੰ ਦਿੱਤਾ ਤੋਹਫ਼ਾ, ਪ੍ਰਯਾਗਰਾਜ ਲਈ ਲਾਂਚ ਕੀਤੀ ਨਵੀਂ ਫਲਾਈਟ

29 ਜਨਵਰੀ ਨੂੰ ਮੌਨੀ ਮੱਸਿਆ ਮਹਾਕੁੰਭ ’ਚ ਤੀਜੀ ਅਜਿਹੀ ਸ਼ੁੱਭ ਤਾਰੀਖ ਹੋਵੇਗੀ। ਪਹਿਲੇ 2 ਦਿਨ 13 ਜਨਵਰੀ (ਪੌਸ਼ ਪੂਰਨਿਮਾ) ਅਤੇ 14 ਜਨਵਰੀ (ਮਕਰ ਸੰਕ੍ਰਾਂਤੀ) ਸਨ, ਜਦੋਂਕਿ ਅਗਲੇ ਮਹੀਨੇ 3 ਦਿਨ ਹੋਰ ਹੋਣਗੇ। 3 ਫਰਵਰੀ (ਬਸੰਤ ਪੰਚਮੀ), 12 ਫਰਵਰੀ (ਮਾਘੀ ਪੂਰਨਿਮਾ) ਅਤੇ 26 ਫਰਵਰੀ (ਮਹਾਸ਼ਿਵਰਾਤਰੀ)।

ਸਰਕਾਰ ਨੇ ਕਿਹਾ ਕਿ ਭੀੜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ ਲਈ ਸਖ਼ਤ ਰੁਕਾਵਟਾਂ ਅਤੇ ਬੈਰੀਕੇਡਸ ’ਤੇ ਰੱਸੀਆਂ, ‘ਲੋਡ ਹੇਲਰ’, ਸੀਟੀਆਂ, ਫਲਾਇੰਗ ਸਕੁਐਡ ਅਤੇ ‘ਵਾਚ ਟਾਵਰ ਟੀਮ’ ਵਰਗੇ ਉਪਾਅ ਕੀਤੇ ਜਾਣਗੇ। ਮਕਰ ਸੰਕ੍ਰਾਂਤੀ ਮੌਕੇ 3.5 ਕਰੋੜ ਸ਼ਰਧਾਲੂਆਂ ਨੇ ਪਵਿੱਤਰ ਸੰਗਮ ’ਚ ਇਸ਼ਨਾਨ ਕੀਤਾ ਅਤੇ ਹੁਣ ਮਹਾਕੁੰਭ ​​ਦੇ ਸਭ ਤੋਂ ਵੱਡੇ ਤਿਉਹਾਰ ਮੌਨੀ ਮੱਸਿਆ ’ਤੇ 10 ਕਰੋੜ ਸ਼ਰਧਾਲੂਆਂ ਦੇ ਤ੍ਰਿਵੇਣੀ ਸੰਗਮ ’ਚ ਅੰਮ੍ਰਿਤ ਇਸ਼ਨਾਨ ਕਰਨ ਦਾ ਅਨੁਮਾਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News