ਵੋਟ ਜਾਂ ਵਿਆਹ? ਗੁਜਰਾਤ 'ਚ ਦਸੰਬਰ ਦੇ ਪਹਿਲੇ ਹਫ਼ਤੇ ਵੱਜਣਗੀਆਂ 35 ਹਜ਼ਾਰ ਸ਼ਹਿਨਾਈਆਂ

Saturday, Nov 05, 2022 - 12:28 PM (IST)

ਵੋਟ ਜਾਂ ਵਿਆਹ? ਗੁਜਰਾਤ 'ਚ ਦਸੰਬਰ ਦੇ ਪਹਿਲੇ ਹਫ਼ਤੇ ਵੱਜਣਗੀਆਂ 35 ਹਜ਼ਾਰ ਸ਼ਹਿਨਾਈਆਂ

ਅਹਿਮਦਾਬਾਦ- ਬੀਤੇ ਵੀਰਵਾਰ ਨੂੰ ਚੋਣ ਕਮਿਸ਼ਨ ਵਲੋਂ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਗੁਜਰਾਤ ’ਚ 1 ਅਤੇ 5 ਦਸੰਬਰ 2022 ਨੂੰ ਦੋ ਗੇੜ ਵਿਚ ਵੋਟਿੰਗ ਹੋਵੇਗੀ। ਇਨ੍ਹਾਂ ਤਾਰੀਖ਼ਾਂ ’ਚ ਵੋਟ ਫ਼ੀਸਦੀ ਘੱਟ ਹੋ ਸਕਦਾ ਹੈ, ਕਿਉਂਕਿ ਵਿਆਹ ਦਾ ਦੌਰ ਹੈ। ਇਸ ਲਈ ਇਨ੍ਹਾਂ ਤਾਰੀਖ਼ਾਂ ਦੇ ਸਾਹਮਣੇ ਆਉਣ ਮਗਰੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਵੋਟ ਫ਼ੀਸਦੀ ਘਟੇ। 

ਇਹ ਵੀ ਪੜ੍ਹੋ- ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ 106 ਸਾਲ ਦੀ ਉਮਰ ’ਚ ਦਿਹਾਂਤ, ਕੁਝ ਦਿਨ ਪਹਿਲਾਂ ਪਾਈ ਸੀ ਵੋਟ

ਪੰਚਾਂਗਾਂ ਅਤੇ ਵਿਆਹ ਪੰਡਤਾਂ ਮੁਤਾਬਕ ਲੱਗਭਗ 35,000 ਵਿਆਹ ਇਨ੍ਹਾਂ ਤਾਰੀਖ਼ਾਂ ’ਚ ਹੋ ਰਹੇ ਹਨ। ਪੰਚਾਂਗ ਮੁਤਾਬਕ ਇਸ ਦੇ ਨਤੀਜੇ ਵਜੋਂ ਘੱਟ ਵੋਟਿੰਗ ਹੋ ਸਕਦੀ ਹੈ। ਕਿਉਂਕਿ ਲੋਕ ਵਿਆਹਾਂ ਦੇ ਚੱਲਦੇ ਯਾਤਰਾ ਕਰ ਸਕਦੇ ਹਨ ਜਾਂ ਵਿਆਹਾਂ ’ਚ ਰੁੱਝੇ ਰਹਿ ਸਕਦੇ ਹਨ। ਵਿਆਹਾਂ ਦਾ ਸੀਜ਼ਨ 22 ਨਵੰਬਰ ਨੂੰ ਸ਼ੁਰੂ ਹੋ ਰਿਹਾ ਹੈ, ਜਿਸ ਤੋਂ ਬਾਅਦ 13 ਦਸੰਬਰ ਤੱਕ ਪੂਰੇ ਗੁਜਰਾਤ ਵਿਚ ਘੱਟੋ-ਘੱਟ 80,000 ਵਿਆਹ ਹੋਣੇ ਹਨ।

ਇਹ ਵੀ ਪੜ੍ਹੋ- ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਇਸ ਤਾਰੀਖ ਨੂੰ ਲੱਗੇਗਾ ਪੂਰਨ ਚੰਨ ਗ੍ਰਹਿਣ

ਪੰਚਾਂਗਾਂ ਦਾ ਮੁਲਾਂਕਣ ਕਰਨ ਵਾਲੇ ਰਾਜਿੰਦਰ ਦਵੇ ਨੇ ਦੱਸਿਆ ਕਿ ਇਨ੍ਹਾਂ ਵਿਆਹ ਸੀਜ਼ਨ ’ਚ 2 ਦਸੰਬਰ, 4 ਅਤੇ 8 ਦਸੰਬਰ ਦੀਆਂ ਤਾਰੀਖ਼ਾਂ ਸਭ ਤੋਂ ਸ਼ੁੱਭ ਮੰਨੀਆਂ ਜਾ ਰਹੀਆਂ ਹਨ। ਗੁਜਰਾਤ ’ਚ ਇਨ੍ਹਾਂ ’ਚੋਂ ਹਰੇਕ ਦਿਨ ਘੱਟ ਤੋਂ ਘੱਟ 15,000 ਵਿਆਹ ਹੋਣ ਦੀ ਉਮੀਦ ਹੈ। ਵਿਆਹ ਦੀਆਂ ਤਾਰੀਖਾਂ 1 ਅਤੇ 5 ਦਸੰਬਰ ਦੀ ਵੋਟਿੰਗ ਦੇ ਦਿਨਾਂ ਤੋਂ ਠੀਕ ਬਾਅਦ ਜਾਂ ਪਹਿਲਾਂ ਹੈ। ਇਸ ਲਈ ਜੋ ਲੋਕ ਯਾਤਰਾ ਕਰ ਰਹੇ ਹਨ ਤਾਂ ਸੰਭਵ ਹੈ ਉਹ ਵੋਟ ਪਾਉਣ ਲਈ ਵੋਟਿੰਗ ਕੇਂਦਰ ਤੱਕ ਨਾ ਪਹੁੰਚ ਸਕਣ।

ਇਹ ਵੀ ਪੜ੍ਹੋ-  ਰਾਜਸਥਾਨ ’ਚ ਗੂੰਜਣਗੀਆਂ ਸ਼ਹਿਨਾਈਆਂ, 10 ਸ਼੍ਰੇਸ਼ਠ ਮਹੂਰਤ ਦੌਰਾਨ ਡੇਢ ਲੱਖ ਵਿਆਹ ਹੋਣ ਦਾ ਅਨੁਮਾਨ

ਸਾਲ 2019 ਮਗਰੋਂ ਕੋਵਿਡ-19 ਦੇ ਚੱਲਦੇ ਅਤੇ ਫਿਰ ਤਾਲਾਬੰਦੀ ਲੱਗਣ ਕਾਰਨ ਕਈ ਵਿਆਹ ਹੋਏ। ਮਜਬੂਰੀ ਵਿਚ ਜੋ ਵਿਆਹ ਹੋਏ ਉਨ੍ਹਾਂ ਨੂੰ ਵੀ ਸਾਦੇ ਢੰਗ ’ਚ ਕੀਤਾ ਗਿਆ। ਪਰਿਵਾਰਕ ਲੋਕ ਵੀ ਵਿਆਹਾਂ ’ਚ ਸ਼ਾਮਲ ਨਹੀਂ ਹੋ ਸਕੇ। ਅਜਿਹੇ ’ਚ ਵੇਖਿਆ ਜਾ ਰਿਹਾ ਹੈ ਕਿ ਵਿਆਹ ਸਮਾਰੋਹ ’ਚ ਲੋਕਾਂ ਦੀ ਰਿਕਾਰਡ ਭੀੜ ਉਮੜ ਰਹੀ ਹੈ। ਇਕ ਇਵੈਂਟ ਮੈਨੇਜਮੈਂਟ ਫਰਮ ਦੇ ਡਾਇਰੈਕਟਰ ਪਿੰਟੂ ਡੰਡਵਾਲਾ ਨੇ ਕਿਹਾ ਕਿ 1 ਤੋਂ 4 ਦਸੰਬਰ ਤੱਕ ਗੁਜਰਾਤ ’ਚ ਜ਼ਿਆਦਾਤਰ ਵਿਆਹ ਸਥਾਨ ਪੂਰੀ ਤਰ੍ਹਾਂ ਬੁੱਕ ਹੋ ਗਏ ਹਨ।
 


author

Tanu

Content Editor

Related News