ਅਯੁੱਧਿਆ ’ਚ ਪੀ. ਓ. ਕੇ. ਦੀ ਮੁਕਤੀ ਲਈ ਹਨੂੰਮਾਨ ਜੀ ਨੂੰ ਅਰਪਿਤ ਕੀਤੀਆਂ ਜਾਣਗੀਆਂ ਸਵਾ ਕਰੋੜ ਆਹੂਤੀਆਂ

Sunday, Jan 14, 2024 - 02:14 PM (IST)

ਅਯੁੱਧਿਆ ’ਚ ਪੀ. ਓ. ਕੇ. ਦੀ ਮੁਕਤੀ ਲਈ ਹਨੂੰਮਾਨ ਜੀ ਨੂੰ ਅਰਪਿਤ ਕੀਤੀਆਂ ਜਾਣਗੀਆਂ ਸਵਾ ਕਰੋੜ ਆਹੂਤੀਆਂ

ਅਯੁੱਧਿਆ (ਬਿਊਰੋ)– ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੇ ਨਾਲ ਹੀ ਅਯੁੱਧਿਆ ਧਾਮ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਨੂੰ ਆਜ਼ਾਦ ਕਰਵਾਉਣ ਦਾ ਯੱਗ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਯੱਗ ਦੀ ਸ਼ੁਰੂਆਤ ਤੁਲਸੀ ਪੀਠਾਧੀਸ਼ਵਰ ਜਗਦਗੁਰੂ ਰਾਮਾਨੰਦਚਾਰੀਆ ਸਵਾਮੀ ਰਾਮਭੱਦਰਾਚਾਰੀਆ ਮਹਾਰਾਜ ਕਰਨਗੇ। ਹਨੂੰਮਾਨ ਜੀ ਨੂੰ ਸਵਾ ਕਰੋੜ ਆਹੂਤੀਆਂ ਚੜ੍ਹਾ ਕੇ ਪੀ. ਓ. ਕੇ. ਦੀ ਮੁਕਤੀ ਲਈ ਪ੍ਰਾਰਥਨਾ ਕੀਤੀ ਜਾਵੇਗੀ।

ਪੰਚਕੋਸੀ ਪਰਿਕਰਮਾ ਮਾਰਗ ’ਤੇ ਸ਼੍ਰੀ ਤੁਲਸੀਪੀਠ ਸੇਵਾ ਟਰੱਸਟ ਤੇ ਰਾਮਾਨੰਦ ਮਿਸ਼ਨ ਚਿਤਰਕੂਟ ਵਲੋਂ 1008 ਕੁੰਡੀਆ ਹਨੂੰਮਾਨ ਮਹਾਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਯੱਗ ਕੋਆਰਡੀਨੇਟਰ ਸੰਦੀਪ ਸਿੰਘ ਨੇ ਦੱਸਿਆ ਕਿ ਸਵਾਮੀ ਰਾਮਭੱਦਰਾਚਾਰੀਆ ਮਹਾਰਾਜ ਦੇ ਨਿਰਦੇਸ਼ਾਂ ਅਨੁਸਾਰ 14 ਤੋਂ 22 ਜਨਵਰੀ ਤੱਕ ਹੋਣ ਵਾਲੇ ਸਮਾਗਮ ’ਚ ਸ਼ਾਮਲ ਹੋਣ ਲਈ ਦੇਸ਼ ਭਰ ਤੋਂ ਯਗਮਾਨ ਪਹੁੰਚ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਇੰਡੀਆ’ ਗੱਠਜੋੜ ’ਚ ਵਧੀ ਫੁੱਟ, ਕਈ ਪਾਰਟੀਆਂ ਬੈਠਕ ਤੋਂ ਰਹੀਆਂ ਦੂਰ

ਪਹਿਲੇ ਦਿਨ ਸਵਾਮੀ ਰਾਮਭੱਦਰਾਚਾਰੀਆ ਮਹਾਰਾਜ ਸੰਕਲਪ ਦੇਣਗੇ ਤੇ ਉਨ੍ਹਾਂ ਦੀ 75ਵੀਂ ਜਯੰਤੀ ਵੀ ਮਨਾਈ ਜਾਵੇਗੀ। ਸਵਾਮੀ ਰਾਮਭੱਦਰਾਚਾਰੀਆ ਮਹਾਰਾਜ 9 ਦਿਨਾਂ ਤੱਕ ਰਾਮਕਥਾ ਸੁਣਾਉਣਗੇ। ਇਸ ’ਚ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ, ਬਾਲਕ ਯੋਗੇਸ਼ਵਰ ਦਾਸ ਤੇ ਬਾਗੇਸ਼ਵਰ ਧਾਮ ਦੇ ਆਚਾਰੀਆ ਰਾਮਚੰਦਰਦਾਸ ਵੀ ਸ਼ਾਮਲ ਹੋਣਗੇ।

ਮਸ਼ਹੂਰ ਸਿਤਾਰੇ ਦੇਣਗੇ ਸੱਭਿਆਚਾਰਕ ਪੇਸ਼ਕਾਰੀਆਂ
ਹਨੂੰਮਾਨ ਮਹਾਯੱਗ ਦੌਰਾਨ 9 ਦਿਨਾਂ ਤੱਕ ਸੱਭਿਆਚਾਰਕ ਪੇਸ਼ਕਾਰੀਆਂ ਵੀ ਹੋਣਗੀਆਂ। ਇਨ੍ਹਾਂ ’ਚ ਮਾਲਿਨੀ ਅਵਸਥੀ, ਹੇਮਾ ਮਾਲਿਨੀ, ਕੁਮਾਰ ਵਿਸ਼ਵਾਸ, ਮਨੋਜ ਮੁੰਤਸ਼ਿਰ ਸ਼ੁਕਲਾ, ਆਸ਼ੂਤੋਸ਼ ਰਾਣਾ, ਕੰਗਨਾ ਰਣੌਤ, ਜੁਬਿਨ ਨੌਟਿਆਲ, ਰਵੀ ਕਿਸ਼ਨ, ਮਨੋਜ ਤਿਵਾਰੀ, ਦਿਨੇਸ਼ ਲਾਲ ਯਾਦਵ, ਅਨੂਪ ਜਲੋਟਾ, ਕਨ੍ਹੱਈਆ ਮਿੱਤਲ, ਬੀ ਪਰਾਕ, ਸੁਨੀਲ ਜੋਗੀ, ਮਧੂ ਸ਼੍ਰੀ, ਵਿਸ਼ਾਲ ਮਿਸ਼ਰਾ, ਨਲਿਨੀ ਕਮਲਿਨੀ, ਅਨਾਮਿਕਾ ਜੈਨ ਅੰਬਰ, ਸਵਾਤੀ ਮਿਸ਼ਰਾ ਤੇ ਮਾਧੁਰੀ ਮਧੁਕਰ ਝਾਅ ਪੇਸ਼ਕਾਰੀ ਦੇਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News