1.3 ਲੱਖ ਭਾਰਤੀਆਂ ਨੂੰ ਗੂਗਲ ਦਵੇਗਾ ''ਫ੍ਰੀ ਟ੍ਰੈਨਿੰਗ'' ਤੁਹਾਡੇ ਕੋਲ ਵੀ ਹੈ ਮੌਕਾ

Friday, Nov 24, 2017 - 01:28 AM (IST)

ਨਵੀਂ ਦਿੱਲੀ—ਗੂਗਲ ਦਾ ਨਾਂ ਸੁਣਦੇ ਹੀ ਤੁਹਾਡੇ ਮੰਨ 'ਚ ਆਉਂਦਾ ਹੈ ਇੰਟਰਨੈੱਟ ਅਤੇ ਸਰਚ ਇੰਜਣ। ਪਰ ਅਜਿਹਾ ਨਹੀਂ ਹੈ, ਗੂਗਲ ਸਿਰਫ ਇਕ ਸਰਚ ਇੰਜਣ ਹੀ ਨਹੀਂ ਹੈ ਬਲਕਿ ਇਸ ਤੋਂ ਕਿਤੇ ਜ਼ਿਆਦਾ ਹੈ। ਗੂਗਲ ਨੇ ਵੀਰਵਾਰ ਨੂੰ ਭਾਰਤ 'ਚ ਸਕਾਲਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਲਈ ਗੂਗਲ ਨੇ ਪਲੂਰਲਸਾਈਟ ਅਤੇ ਉਡਾਸਿਟੀ ਨਾਲ ਸਾਂਝੇਦਾਰੀ ਕੀਤੀ ਹੈ। ਕੰਪਨੀ ਨੇ ਇਸ ਸਕਾਲਰਸ਼ਿਪ ਪ੍ਰੋਗਰਾਮ ਤਹਿਤ ਭਾਰਤ 'ਚ 130 ਹਜ਼ਾਰ ਡਿਵੈੱਲਪਰ ਅਤੇ ਵਿਦਿਆਰਥੀਆਂ ਨੂੰ ਸਕਿਲ ਟ੍ਰੈਨਿੰਗ ਦੇਣ ਦਾ ਟਾਰਗੇਟ ਰੱਖਿਆ ਹੈ। ਗੂਗਲ ਨੇ ਇੰਨਾਂ ਚੋਂ 100 ਹਜ਼ਾਰ ਸਕਾਲਰਸ਼ਿਪ ਪਲੂਰਲਸਾਈਟ ਤਕਨਾਲੋਜੀ ਲਰਨਿੰਗ ਕਰਰੀਕੁਲਮ 'ਤੇ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ, ਜਦਕਿ 30 ਹਜ਼ਾਰ ਸਕਾਲਰਸ਼ਿਪ ਉਡਸਿਟੀ 'ਤੇ ਦਿੱਤੀਆਂ ਜਾਣਗੀਆਂ।
ਦੱਸਣਯੋਗ ਹੈ ਕਿ ਗੂਗਲ ਦੇ ਸਾਂਝੇਦਾਰੀ ਨਾਲ ਚਲਾਏ ਜਾ ਰਹੇ ਇੰਨਾਂ ਆਨਲਾਈਨ ਕੋਰਸਾਂ ਨੂੰ ਕੋਈ ਵੀ ਜੁਆਇੰਨ ਕਰ ਸਕਦਾ ਹੈ ਅਤੇ ਇਸ ਨੂੰ ਜੁਆਇੰਨ ਕਰਨ ਲਈ ਤੁਹਾਨੂੰ ਪੈਸੇ ਨਹੀਂ ਦੇਣੇ ਹੁੰਦੇ ਹਨ।
ਗੂਗਲ ਅਤੇ ਇੰਨ੍ਹਾਂ ਦੋਵਾਂ ਕੰਪਨੀਆਂ ਨੇ ਅੱਜ ਦਿੱਲੀ 'ਚ ਆਯੋਜਿਤ ਇਕ ਇਵੈਂਟ 'ਚ ਕਿਹਾ ਕਿ ਇੰਨ੍ਹਾਂ ਕੋਰਸਾਂ ਨੂੰ ਸਿੱਖਣ ਲਈ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ। ਇੰਨਾਂ ਕੋਰਸਾਂ 'ਚ ਮੋਬਾਇਲ ਅਤੇ ਵੈੱਬ ਡਿਵੈੱਲਪਮੈਂਟ, ਮਸ਼ੀਨ ਲਰਨਿੰਗ, ਆਟਰੀਫੀਸ਼ਿਅਲ ਇੰਟੈਲਿਜੰਸ, ਵਰਚੁਅਲ ਰਿਆਲਟੀ ਅਤੇ ਕਲਾਓਡ ਪਲੇਟਫਾਰਮ ਸ਼ਾਮਲ ਹੈ। ਗੂਗਲ ਨੇ ਕਿਹਾ ਕਿ ਇੰਨ੍ਹਾਂ ਲਰਨਿੰਗ ਪ੍ਰੋਗਰਾਮ ਨਾਲ ਭਾਰਤੀ ਵਿਦਿਆਰਥੀਆਂ ਨੂੰ ਹੁਨਰ ਮਿਲੇਗਾ ਅਤੇ ਇਸ ਨਾਲ ਉਹ ਜਾਬ ਲਈ ਵੀ ਯੋਗ ਹੋਣਗੇ।
ਗੂਗਲ ਡਿਵੈੱਲਪਰ ਪ੍ਰੋਡਕਟਸ ਗਰੁੱਪ ਅਤੇ ਹੁਨਰ ਲੀਡ ਇੰਡੀਆ ਹੈੱਡ ਵਿਲਿਅਨ ਫਲੋਰੇਂਸ ਨੇ ਕਿਹਾ ਕਿ ਪਿਛਲੇ ਸਾਲ ਤੋਂ ਅਸੀ ਵੱਖ-ਵੱਖ ਪ੍ਰੋਗਰਾਮ ਅਤੇ ਪਹਿਲ ਦੇ ਜ਼ਰੀਏ ਭਾਰਤ ਦੇ ਪੰਜ ਲੱਖ ਵਿਦਿਆਰਥੀਆਂ ਅਤੇ ਡਿਵੈੱਲਪਰਸ ਨਾਲ ਕੰਮ ਕਰ ਰਹੇ ਹਾਂ। ਅਸੀਂ ਭਾਰਤ 'ਚ ਹੁਨਰ ਇਨਿਸ਼ੀਏਟੀਵ ਦਾ ਐਲਾਨ ਕਰ ਰਹੇ ਹਾਂ ਅਤੇ 2 ਲੱਖ 10 ਹਜ਼ਾਰ ਵਿਦਿਆਰਥੀਆਂ ਨੇ ਗੂਗਲ ਦੁਆਰਾ ਡਿਵੈੱਲਪਰਸ ਨੂੰ ਉਨ੍ਹਾਂ ਹੁਨਰ ਪਾਉਣ 'ਚ ਮਦਦ ਕਰੇਗਾ ਜੋ ਉਨ੍ਹਾਂ ਨੂੰ ਸਫਲ ਹੋਣ ਲਈ ਚਾਹੀਦਾ ਹੈ।
ਗੂਗਲ, ਉਡਾਸਿਟੀ ਅਤੇ ਪਲੂਰਲਸਾਈਟ ਦੇ ਇੰਨ੍ਹਾਂ ਕੋਰਸਾਂ ਨਾਲ ਕਿੰਨਾਂ ਨੂੰ ਹੋਵੇਗਾ ਫਾਇਦਾ?
ਅਸੀਂ ਉਡਾਸਿਟੀ ਦੇ ਕੰਟਰੀ ਹੈੱਡ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਕੋਰਸਾਂ ਲਈ ਸਾਰੇ ਯੋਗ ਹੈ ਪਰ ਉਨ੍ਹਾਂ ਨੂੰ ਪ੍ਰੋਗਰਾਮਿੰਗ ਦੀ ਬੇਸਿਕ ਸਮਝ ਹੋਣੀ ਚਾਹੀਦੀ ਹੈ। ਟ੍ਰੈਨਿੰਗ ਕੋਰਸ 'ਚ ਕਈ ਜਟਿਲ ਸਬਜੈਕਟ ਵੀ ਹਨ ਇਸ ਲਈ ਬੇਸਿਕ ਸਮਝ ਜ਼ਰੂਰੀ ਹੈ। ਨਾਲ ਹੀ ਉੁਨ੍ਹਾਂ ਦੱਸਿਆ ਕਿ ਇਹ ਕੋਰਸ ਆਨਲਾਈਨ ਹਨ ਅਤੇ ਇੰਟਰਨੈੱਟ ਦੇ ਜ਼ਰੀਏ ਇਸ ਦੇ ਲਈ ਖੁਦ ਨੂੰ ਰਜਿਸਟਰ ਕਰਵਾ ਸਕਦੇ ਹੋ। ਵੈੱਬਸਾਈਟ 'ਤੇ ਤੁਹਾਨੂੰ ਕੋਰਸ ਪ੍ਰੋਗਰਾਮ ਚੁਨਣ ਦਾ ਆਪਸ਼ਨ ਮਿਲੇਗਾ ਅਤੇ ਤੁਸੀਂ ਆਪਣੇ ਮੰਨ ਪਸੰਦ ਦਾ ਕੋਰਸ ਚੁਣ ਸਕਦੇ ਹੋ। ਪੜਾਈ ਪੂਰੀ ਹੋਣ 'ਤੇ ਤੁਹਾਨੂੰ ਇਕ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਇਸ ਆਧਾਰ 'ਤੇ ਤੁਸੀਂ ਕੰਪਨੀਆਂ 'ਚ ਜਾਬ ਲਈ ਆਵੇਦਨ ਵੀ ਕਰ ਸਕਦੇ ਹੋ।
ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਸ ਦੇ ਲਈ ਜ਼ਰੂਰੀ ਹੈ ਕਿ ਤੁਹਾਡਾ ਬੈਕਗ੍ਰਾਊਂਡ ਸਾਇੰਸ ਦਾ ਹੀ ਹੋਵੇ, ਕਿਉਂਕਿ ਆਰਟਸ ਸਟਰੀਮ ਤੋਂ ਆਉਣ ਵਾਲੇ ਵੀ ਤਕਨਾਲੋਜੀ ਫਰਮ 'ਚ ਕੰਮ ਕਰ ਰਹੇ ਹਨ। ਇਹ ਸਾਰੇ ਕੋਰਸ ਗੂਗਲ ਸਰਟੀਫਾਇਡ ਹਨ ਅਤੇ ਗੂਗਲ ਦੇ ਪੈਟਰਨ 'ਤੇ ਹਨ। ਵੱਖ-ਵੱਖ ਕੋਰਸ ਦੀ ਫੀਸ ਵੱਖ-ਵੱਖ ਹੈ ਪਰ ਸ਼ੁਰੂਆਤੀ ਕੁਝ ਮਹੀਨੇ ਤੁਹਾਨੂੰ ਫ੍ਰੀ 'ਚ ਪੜਾਇਆ ਜਾਵੇਗਾ। ਜੇਕਰ ਕੋਰਸ 'ਚ ਦਿੱਕਤ ਆ ਰਹੀ ਹੈ ਤਾਂ ਇਸ ਦੇ ਸਪੋਰਟ ਵੀ ਮਿਲੇਗਾ।


Related News