ਰੁੱਸੀ ਭਾਬੀ ਨੂੰ ਮਨਾਉਣ ਗਈਆਂ ਨਣਾਨਾਂ ਦੀ ਭਰਾ ਦੇ ਸਹੁਰਿਆਂ ਨੇ ਕੀਤੀ ਬੇਇੱਜ਼ਤੀ, ਗੁੱਸੇ ''ਚ ਭਰਾ ਨੇ ਕਰ ਲਈ ਖ਼ੁਦਕੁਸ਼ੀ

Tuesday, Jul 02, 2024 - 02:51 AM (IST)

ਰੁੱਸੀ ਭਾਬੀ ਨੂੰ ਮਨਾਉਣ ਗਈਆਂ ਨਣਾਨਾਂ ਦੀ ਭਰਾ ਦੇ ਸਹੁਰਿਆਂ ਨੇ ਕੀਤੀ ਬੇਇੱਜ਼ਤੀ, ਗੁੱਸੇ ''ਚ ਭਰਾ ਨੇ ਕਰ ਲਈ ਖ਼ੁਦਕੁਸ਼ੀ

ਸਮਾਣਾ (ਦਰਦ, ਅਸ਼ੋਕ)- ਪਟਿਆਲਾ ਦੇ ਸਮਾਣਾ ਇਲਾਕੇ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲੜਾਈ-ਝਗੜਾ ਕਰ ਕੇ ਪੇਕੇ ਚਲੀ ਗਈ ਨਵ-ਵਿਆਹੀ ਪਤਨੀ ਨੂੰ ਲੈਣ ਗਈਆਂ ਭੈਣਾਂ ਅਤੇ ਪਰਿਵਾਰਕ ਮੈਂਬਰਾਂ ਦੀ ਹੋਈ ਬੇਇਜ਼ਤੀ ਤੋਂ ਦੁੱਖੀ ਹੋ ਕੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਹਲਕਾ ਪਟਵਾਰੀ ਵਜੋਂ ਕੰਮ ਕਰਦਾ ਹੈ।

ਮਵੀਕਲਾਂ ਪੁਲਸ ਮੁਖੀ ਹਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਮ੍ਰਿਤਕ ਕੁਲਵੰਤ ਸਿੰਘ (31) ਦੇ ਪਿਤਾ ਜੋਰਾ ਸਿੰਘ ਨਿਵਾਸੀ ਪਿੰਡ ਕੁਲਾਰਾਂ ਵੱਲੋਂ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੇ ਪੁੱਤਰ ਕੁਲਵੰਤ ਸਿੰਘ ਦਾ ਵਿਆਹ 6 ਮਹੀਨੇ ਪਹਿਲਾਂ ਫੂਲ ਜ਼ਿਲ੍ਹਾ ਬਠਿੰਡਾ ਦੇ ਜਗਤਾਰ ਸਿੰਘ ਦੀ ਪੁੱਤਰੀ ਪ੍ਰਦੀਪ ਕੌਰ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਸ ਦੀ ਨੂੰਹ ਕੁਲਵੰਤ ਸਿੰਘ ਨਾਲ ਲੜਾਈ-ਝਗੜਾ ਕਰ ਕੇ ਪੇਕੇ ਚਲੀ ਗਈ। ਕੁਝ ਦਿਨਾਂ ਬਾਅਦ ਉਸ ਨੂੰ ਮਨਾ ਕੇ ਘਰ ਲਿਆਂਦਾ ਗਿਆ ਪਰ 4 ਮਹੀਨੇ ਪਹਿਲਾਂ 10 ਮਾਰਚ ਨੂੰ ਉਹ ਫਿਰ ਤੋਂ ਲੜਾਈ-ਝਗੜਾ ਕਰ ਕੇ ਪੇਕੇ ਚਲੀ ਗਈ।

ਇਹ ਵੀ ਪੜ੍ਹੋ- 'ਜੰਗ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਪੰਜਾਬੀ ਸਭ ਤੋਂ ਅੱਗੇ, ਫ਼ਿਰ ਪੰਜਾਬ ਨਾਲ ਮਤਰੇਆਂ ਵਾਲਾ ਵਤੀਰਾ ਕਿਉਂ ?

ਬੀਤੀ 25 ਜੂਨ ਨੂੰ ਪ੍ਰਦੀਪ ਕੌਰ ਨੂੰ ਮਨਾਉਣ ਉਸ ਦੇ ਪਿੰਡ ਗਈਆਂ ਕੁਲਵੰਤ ਸਿੰਘ ਦੀਆਂ ਭੈਣਾਂ ਦੀ ਪ੍ਰਦੀਪ ਕੌਰ ਅਤੇ ਉਸ ਦੇ ਪਿਤਾ ਜਗਤਾਰ ਸਿੰਘ ਵੱਲੋਂ ਕੀਤੀ ਗਈ ਬੇਇਜ਼ਤੀ ਤੋਂ ਦੁੱਖੀ ਕੁਲਵੰਤ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ। ਐਤਵਾਰ ਰਾਤ 7 ਵਜੇ ਉਸ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ।

ਅਧਿਕਾਰੀ ਅਨੁਸਾਰ ਪਿਤਾ ਵੱਲੋਂ ਦਰਜ ਕਰਵਾਏ ਬਿਆਨ ਦੇ ਆਧਾਰ ’ਤੇ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਪਤਨੀ ਪ੍ਰਦੀਪ ਕੌਰ ਸਹੁਰਾ ਜਗਤਾਰ ਸਿੰਘ ਨਿਵਾਸੀ ਫੂਲ ਜ਼ਿਲਾ ਬਠਿੰਡਾ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਦੋਂ ਕਿ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

ਇਹ ਵੀ ਪੜ੍ਹੋ- ਮਿਡ-ਡੇ ਮੀਲ ਸਕੀਮ ਦੇ ਮੈਨਿਊ 'ਚ ਹੋਇਆ ਬਦਲਾਅ, ਜਾਣੋ ਹੁਣ ਕਿਸ ਦਿਨ ਕੀ-ਕੀ ਬਣੇਗਾ ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News