ਮਿਡ-ਡੇ ਮੀਲ ਸਕੀਮ ਦੇ ਮੈਨਿਊ ''ਚ ਹੋਇਆ ਬਦਲਾਅ, ਜਾਣੋ ਹੁਣ ਕਿਸ ਦਿਨ ਕੀ-ਕੀ ਬਣੇਗਾ ?
Tuesday, Jul 02, 2024 - 02:22 AM (IST)
ਲੁਧਿਆਣਾ (ਵਿੱਕੀ)– ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਸਟੇਟ ਮਿਡ-ਡੇ ਮੀਲ ਸੋਸਾਇਟੀ ਵੱਲੋਂ ਮਿਡ-ਡੇ ਮੀਲ ਦੇ ਮੈਨਿਊ ’ਚ ਬਦਲਾਅ ਕੀਤਾ ਗਿਆ ਹੈ। ਇਸ ’ਚ ਮਾਂਹ ਦੀ ਦਾਲ ਤੇ ਛੋਲੇ ਸ਼ਾਮਲ ਕੀਤੇ ਗਏ ਹਨ। ਇਕ ਜੁਲਾਈ ਤੋਂ ਵਿਭਾਗ ਨਵਾਂ ਮੈਨਿਊ ਲਾਗੂ ਹੋ ਗਿਆ ਹੈ।
ਸੋਸਾਇਟੀ ਵੱਲੋਂ ਜਾਰੀ ਪੱਤਰ ਮੁਤਾਬਕ ਸਕੂਲਾਂ ’ਚ ਹਫਤੇ ਵਿਚ ਇਕ ਦਿਨ ਵਿਦਿਆਰਥੀਆਂ ਲਈ ਖੀਰ ਵੀ ਬਣਾਈ ਜਾਵੇਗੀ। ਜਾਣਕਾਰੀ ਮੁਤਾਬਕ ਸਕੂਲ ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮੈਨਿਊ ’ਚ ਹਰ ਮਹੀਨੇ ਬਦਲਾਅ ਕੀਤਾ ਜਾਵੇਗਾ।
ਇਸ ਮਹੀਨੇ ਇਹ ਰਹੇਗਾ ਮੈਨਿਊ-
ਸੋਮਵਾਰ : ਦਾਲ, ਮੌਸਮੀ ਸਬਜ਼ੀਆਂ ਅਤੇ ਰੋਟੀ
ਮੰਗਲਵਾਰ : ਰਾਜਮਾਂਹ-ਚੌਲ
ਬੁੱਧਵਾਰ : ਆਲੂ ਦੇ ਨਾਲ ਕਾਲੇ ਛੋਲੇ, ਸਫੇਦ ਛੋਲੇ ਅਤੇ ਪੂੜੀ ਅਤੇ ਰੋਟੀ
ਵੀਰਵਾਰ : ਕੜ੍ਹੀ (ਆਲੂ ਪਿਆਜ਼ ਦੇ ਪਕੌੜੇ ਸਮੇਤ) ਅਤੇ ਚੌਲ।
ਸ਼ੁੱਕਰਵਾਰ : ਮੌਸਮੀ ਸਬਜ਼ੀ ਅਤੇ ਰੋਟੀ
ਸ਼ਨੀਵਾਰ : ਮਾਂਹ ਦੀ ਦਾਲ, ਛੋਲੇ, ਚੌਲ ਅਤੇ ਮੌਸਮੀ ਫਲ।
ਇਹ ਵੀ ਪੜ੍ਹੋ- 'ਜੰਗ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਪੰਜਾਬੀ ਸਭ ਤੋਂ ਅੱਗੇ, ਫ਼ਿਰ ਪੰਜਾਬ ਨਾਲ ਮਤਰੇਆਂ ਵਾਲਾ ਵਤੀਰਾ ਕਿਉਂ ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e