ਸੇਖਾ ਕਲਾਂ '' ਚ ਅਸਮਾਨੀ ਬਿਜਲੀ ਦਾ ਕਹਿਰ, ਜਾਨੀ ਨੁਕਸਾਨ ਹੋਣ ਤੋਂ ਟਲਿਆ

Thursday, Jul 07, 2022 - 06:03 PM (IST)

ਸੇਖਾ ਕਲਾਂ '' ਚ ਅਸਮਾਨੀ ਬਿਜਲੀ ਦਾ ਕਹਿਰ, ਜਾਨੀ ਨੁਕਸਾਨ ਹੋਣ ਤੋਂ ਟਲਿਆ

ਸਮਾਲਸਰ (ਸੁਰਿੰਦਰ ਸੇਖਾ) : ਵਿਧਾਨ ਸਭਾ ਹਲਕਾ ਬਾਘਾਪੁਰਾਣਾ (ਮੋਗਾ) ਅਧੀਨ ਪੈਂਦੇ ਪਿੰਡ ਸੇਖਾ ਕਲਾਂ ਵਿਖੇ ਅੱਜ ਸਵੇਰੇ ਅਸਮਾਨੀ ਬਿਜਲੀ ਦੇ ਡਿੱਗਣ ਨਾਲ ਇਕ ਗ਼ਰੀਬ ਕਿਸਾਨ ਹਰਬੰਸ ਸਿੰਘ ਪੁੱਤਰ ਬਚਨ ਸਿੰਘ ਦੇ ਖੇਤ ਵਿੱਚ ਮੋਟਰ ਲਈ ਬਣਿਆ ਕਮਰਾ ਬਿਲਕੁਲ ਤਹਿਸ-ਨਹਿਸ ਹੋ ਗਿਆ। 

ਇਹ ਵੀ ਪੜ੍ਹੋ- ਫਿਰੋਜ਼ਪੁਰ ਪੁਲਸ ਦੀ ਵੱਡੀ ਸਫ਼ਲਤਾ, 1 ਕਰੋੜ ਤੋਂ ਵਧੇਰੇ ਦੀ ਹੈਰੋਇਨ ਸਮੇਤ 4 ਮੁਲਜ਼ਮ ਕੀਤੇ ਗ੍ਰਿਫ਼ਤਾਰ

ਇਸ ਤੋਂ ਇਲਾਵਾ ਬਿਜਲੀ ਦੇ ਟਰਾਂਸਫਾਰਮਰ ਅਤੇ ਮੋਟਰਾਂ ਦੇ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੀਡ਼ਤ ਕਿਸਾਨ ਕੁਝ ਮਿੰਟ ਪਹਿਲਾਂ ਹੀ ਉਸ ਕਮਰੇ ਵਿੱਚੋਂ ਨਿਕਲ ਕੇ ਘਰ ਪਰਤਿਆ ਸੀ ਅਤੇ ਉਸ ਦੇ ਘਰ ਪਰਤਦੇ ਹੀ ਇਹ ਭਾਣਾ ਵਰਤ ਗਿਆ । ਇਸ ਖੇਤਰ ਵਿੱਚ ਅਸਮਾਨੀ ਬਿਜਲੀ ਦੇ ਡਿੱਗਣ ਨਾਲ ਹੋਏ ਇਸ ਨੁਕਸਾਨ ਨੂੰ ਦੇਖਣ ਲਈ ਲੋਕਾਂ ਦਾ ਤਾਂਤਾ ਲੱਗਾ ਹੋਇਆ ਹੈ ਅਤੇ ਹਲਕੇ ਦੇ ਸਿਆਸੀ, ਸਮਾਜਕ ਅਤੇ ਸੱਭਿਆਚਾਰਕ ਪਾਰਟੀਆਂ ਦੇ ਆਗੂ ਪ੍ਰਸ਼ਾਸਨ ਕੋਲੋਂ ਮੰਗ ਕਰ ਰਹੇ ਹਨ ਕਿ ਕੁਦਰਤੀ ਕਹਿਰ ਨਾਲ ਹੋਏ ਨੁਕਸਾਨ ਦਾ ਪੀਡ਼ਤ ਕਿਸਾਨਾਂ ਨੂੰ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News