12 MP ਦੇ ਡਿਊਲ ਰਿਅਰ ਕੈਮਰਾ ਅਤੇ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਲਾਂਚ ਹੋਇਆ Honor 8
Wednesday, Oct 12, 2016 - 05:41 PM (IST)

ਜਲੰਧਰ : ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ Huawei ਟਰਮਿਨਲ ਦੇ ਹਾਨਰ ਬਰਾਂਡ ਨੇ ਭਾਰਤ ''ਚ ਆਪਣੇ ਫਲੈਗਸ਼ਿਪ ਸਮਾਰਟਫੋਨ ਹਾਨਰ 8 ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ 29,999 ਰੁਪਏ ਹੈ। ਹੈਂਡਸੈੱਟ ਦੀ ਵਿਕਰੀ ਬੁੱਧਵਾਰ ਨੂੰ 3 ਵਜੇ ਤੋਂ ਸ਼ੁਰੂ ਹੋਵੇਗੀ। ਇਹ ਸਮਾਰਟਫੋਨ ਈ-ਕਾਮਰਸ ਸਾਈਟ ਐਮਾਜ਼ਨ ਇੰਡੀਆ, ਫਲਿੱਪਕਾਰਟ ਤੋਂ ਇਲਾਵਾ ਹਾਨਰ ਆਨਲਾਈਨ ਸਟੋਰ ''ਤੇ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸਿਅਤ ਡਿਊਲ ਰਿਅਰ ਕੈਮਰਾ ਸੈਟਅਪ ਹੈ।
ਇਸ ਸਮਾਰਟਫੋਨ ਦੀਆਂ ਖਾਸਿਅਤਾਂ -
ਡਿਸਪਲ - 5.2 ਇੰਚ (1920x1080 ਪਿਕਸਲ) ਰੈਜ਼ੋਲਿਊਸ਼ਨ
ਪ੍ਰੋਸੈਸਰ - ਆਕਟਾ - ਕੋਰ ਕਿਰਨ 950 ਪ੍ਰੋਸੈਸਰ
ਰੈਮ - 4GB
ਇੰਟਰਨਲ ਸਟੋਰੇਜ਼ - 32GB
ਕੈਮਰਾ - 12 MP ਰਿਅਰ, 8 MP ਫ੍ਰੰਟ ਕੈਮਰਾ
ਕਾਰਡ ਸਪੋਰਟ - 128GB
ਬੈਟਰੀ - 3000 mAh
ਨੈੱਟਵਰਕ - 4G
ਹੋਰ ਫੀਚਰਸ - WiFi ਏ/ਬੀ/ਜੀ/ਐੱਨ/ਏ. ਸੀ, ਬਲੂਟੁੱਥ 4.2, ਜੀ. ਪੀ. ਐੱਸ, ਐੱਨ. ਐੱਫ. ਸੀ