ਇਗਨੂ ਦੀਆਂ ਪ੍ਰੀਖਿਆਵਾਂ 12 ਜੂਨ ਤੋਂ ਸ਼ੁਰੂ, ਵਿਦਿਆਰਥੀਆਂ ਨੂੰ ਜਾਰੀ ਹੋਈਆਂ ਹਦਾਇਤਾਂ

Wednesday, Jun 11, 2025 - 10:30 AM (IST)

ਇਗਨੂ ਦੀਆਂ ਪ੍ਰੀਖਿਆਵਾਂ 12 ਜੂਨ ਤੋਂ ਸ਼ੁਰੂ, ਵਿਦਿਆਰਥੀਆਂ ਨੂੰ ਜਾਰੀ ਹੋਈਆਂ ਹਦਾਇਤਾਂ

ਜ਼ੀਰਾ (ਅਕਾਲੀਆਂ ਵਾਲਾ) : ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਵਲੋਂ ਜੂਨ 2025 ਸੈਸ਼ਨ ਦੀਆਂ ਪ੍ਰੀਖਿਆਵਾਂ 12 ਜੂਨ ਤੋਂ ਲਿਖ਼ਤੀ ਰੂਪ 'ਚ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰੀਖਿਆਵਾਂ ਯੂਨੀਵਰਸਿਟੀ ਵਲੋਂ ਪ੍ਰਮਾਣਿਤ ਸਾਰੇ ਕੇਂਦਰਾਂ ’ਤੇ ਸਮਾਂ-ਸਾਰਣੀ ਅਨੁਸਾਰ ਕਰਵਾਈਆਂ ਜਾਣਗੀਆਂ। ਇਗਨੂ ਲਰਨਿੰਗ ਸਪੋਰਟ ਸੈਂਟਰ, ਜ਼ੀਰਾ ਦੀ ਕੋਆਰਡੀਨੋਟਰ ਡਾ. ਵੀਰਪਾਲ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ਤੋਂ ਆਪਣਾ ਐਡਮਿਟ ਕਾਰਡ ਅਤੇ ਹਾਲ ਟਿਕਟ ਡਾਊਨਲੋਡ ਕਰ ਲੈਣਾ ਚਾਹੀਦਾ ਹੈ।

ਪ੍ਰੀਖਿਆ ਕੇਂਦਰ ਵਿੱਚ ਦਾਖ਼ਲ ਹੋਣ ਲਈ ਐਡਮਿਟ ਕਾਰਡ ਦੇ ਨਾਲ-ਨਾਲ ਫੋਟੋ ਆਈ. ਡੀ. ਲਾਜ਼ਮੀ ਹੋਵੇਗੀ। ਬਿਨਾਂ ਐਡਮਿਟ ਕਾਰਡ ਜਾਂ ਆਈ. ਡੀ. ਪਰੂਫ਼ ਦੇ ਕਿਸੇ ਨੂੰ ਵੀ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਡਾ. ਵੀਰਪਾਲ ਨੇ ਦੱਸਿਆ ਕਿ ਇਗਨੂ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਪਾਲਣਾ ਕਰਨੀ ਬਿਲਕੁਲ ਲਾਜ਼ਮੀ ਹੋਵੇਗੀ।

ਪ੍ਰੀਖਿਆ ਦੌਰਾਨ ਨਕਲ ਜਾਂ ਕਿਸੇ ਹੋਰ ਅਣੁਚਿਤ ਕਿਰਿਆ ਦੀ ਪਕੜ ਹੋਣ 'ਤੇ ਵਿਦਿਆਰਥੀ ਖ਼ਿਲਾਫ਼ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਜੇਕਰ ਕੋਈ ਵਿਦਿਆਰਥੀ ਕਿਸੇ ਅਹਿਮ ਕਾਰਨ ਕਰਕੇ ਜੂਨ 2025 ਦੀ ਪ੍ਰੀਖਿਆ 'ਚ ਸ਼ਾਮਲ ਨਹੀਂ ਹੋ ਸਕਦਾ ਤਾਂ ਉਹ ਦਸੰਬਰ 2025 ਦੀ ਪ੍ਰੀਖਿਆ ਲਈ ਆਪਣਾ ਇਗਜ਼ਾਮ ਫਾਰਮ ਦੁਬਾਰਾ ਭਰ ਸਕਦਾ ਹੈ।


author

Babita

Content Editor

Related News