ਪੰਜਾਬ ''ਚ ਰੌਂਗਟੇ ਖੜ੍ਹੇ ਕਰਨ ਵਾਲਾ ਮਾਮਲਾ, ਔਰਤ ਨਾਲ ਜੋ ਹੋਇਆ, ਸ਼ਾਇਦ ਕੋਈ ਪਸ਼ੂਆਂ ਨਾਲ ਵੀ...
Monday, Jun 09, 2025 - 10:35 AM (IST)

ਫਿਰੋਜ਼ਪੁਰ (ਸੰਨੀ ਚੋਪੜਾ) : ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ਦਰਅਸਲ ਇਕ ਔਰਤ ਨੂੰ ਖਿਡੌਣੇ ਦੀ ਤਰ੍ਹਾਂ ਵੇਚਿਆ ਅਤੇ ਖ਼ਰੀਦਿਆ ਗਿਆ, ਸਿਰਫ ਇੰਨਾ ਹੀ ਨਹੀਂ, ਉਸ 'ਤੇ ਉਹ ਤਸ਼ੱਦਦ ਢਾਹਿਆ ਗਿਆ, ਜੋ ਸ਼ਾਇਦ ਕੋਈ ਪਸ਼ੂਆਂ 'ਤੇ ਵੀ ਨਹੀਂ ਢਾਹੁੰਦਾ। ਫਿਲਹਾਲ ਸਿੱਖ ਜੱਥੇਬੰਦੀਆਂ ਵਲੋਂ ਕੀਤੀ ਗਈ ਮਦਦ ਤੋਂ ਬਾਅਦ ਔਰਤ ਵਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀੜਤ ਰਮਨਦੀਪ ਕੌਰ ਨੇ ਕਿਹਾ ਕਿ ਉਹ ਮੂਲ ਰੂਪ 'ਚ ਜਲੰਧਰ ਦੀ ਰਹਿਣ ਵਾਲੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕ ਹੋ ਗਏ ਬਾਹਲੇ ਔਖੇ! ਮੁਫ਼ਤ ਕਣਕ ਲੈਣ ਮਗਰੋਂ ਵੀ...
ਉਸ ਦਾ ਵਿਆਹ ਜਲੰਧਰ ਦੇ ਹੀ ਇਕ ਨੌਜਵਾਨ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਘਰ ਇਕ ਧੀ ਪੈਦਾ ਹੋਈ। ਵਿਆਹ ਤੋਂ ਬਾਅਦ ਸਭ ਠੀਕ ਚੱਲ ਰਿਹਾ ਸੀ ਕਿ ਅਚਾਨਕ ਉਸ ਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਧੀ ਨੂੰ ਆਪਣੇ ਕੋਲ ਰੱਖ ਕੇ ਪੀੜਤਾ ਨੂੰ ਘਰੋਂ ਬਾਹਰ ਕੱਢ ਦਿੱਤਾ। ਆਖ਼ਰ ਉਹ ਆਪਣੇ ਪੇਕੇ ਘਰ ਰਹਿਣ ਲੱਗੀ। ਇੱਥੇ ਵੀ ਮੁਸੀਬਤਾਂ ਨੇ ਉਸ ਨੂੰ ਨਹੀਂ ਛੱਡਿਆ ਅਤੇ ਉਸ ਦੇ ਮਾਪੇ ਉਸ ਨੂੰ ਛੱਡ ਕੇ ਤੁਰ ਗਏ। ਮਾਪਿਆਂ ਦੀ ਮੌਤ ਮਗਰੋਂ ਉਹ ਪਰਿਵਾਰ ਨੂੰ ਬੋਝ ਲੱਗਣ ਲੱਗ ਪਈ ਤਾਂ ਚਚੇਰੇ ਭਰਾਵਾਂ ਨੇ ਉਸ ਨੂੰ ਰਾਜਸਥਾਨ 'ਚ ਇਕ ਕੁੜੀ ਕੋਲ ਵੇਚ ਦਿੱਤਾ। ਥੋੜ੍ਹੇ ਸਮੇਂ ਬਾਅਦ ਹੀ ਉਹ ਕੁੜੀ ਪੀੜਤਾ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਇਕ ਪਿੰਡ 'ਚ ਆਪਣੀ ਮਾਂ ਕੋਲ ਛੱਡ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਬੀਬੀਆਂ ਦਾ ਮੁਫ਼ਤ ਸਫ਼ਰ ਬੰਦ ਹੋਣ ਬਾਰੇ ਵੱਡੀ UPDATE, ਆ ਗਿਆ ਮੰਤਰੀ ਭੁੱਲਰ ਦਾ ਬਿਆਨ
ਇੱਥੇ ਉਕਤ ਔਰਤ ਨੇ ਕਰੀਬ 11 ਸਾਲ ਪੀੜਤਾ ਕੋਲੋਂ ਘਰ ਦਾ ਕੰਮ ਕਰਵਾਇਆ, ਬੱਕਰੀਆਂ ਚਰਵਾਈਆਂ ਅਤੇ ਉਸ ਨੂੰ ਸੰਗਲਾਂ ਨਾਲ ਬੰਨ੍ਹੀ ਰੱਖਿਆ। ਇਸ ਦੇ ਨਾਲ ਹੀ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ, ਜਿਸ ਕਾਰਨ ਉਸ ਦੇ ਸਰੀਰ 'ਤੇ ਜ਼ਖਮ ਹੋ ਗਏ ਅਤੇ ਉਨ੍ਹਾਂ 'ਚ ਕੀੜੇ ਪੈ ਗਏ। ਫਿਰ ਇਕ ਦਿਨ ਪੀੜਤਾ ਉੱਥੋਂ ਕਿਸੇ ਤਰ੍ਹਾਂ ਜਾਨ ਬਚਾ ਕੇ ਫਿਰੋਜ਼ਪੁਰ ਦੇ ਇਕ ਗੁਰੂਘਰ ਪੁੱਜੀ ਅਤੇ ਪਾਠੀ ਸਿੰਘਾਂ ਨੂੰ ਸਾਰੀ ਗੱਲਬਾਤ ਦੱਸੀ, ਜਿਸ ਤੋਂ ਬਾਅਦ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਫਿਲਹਾਲ ਪੁਲਸ ਨੇ ਪੀੜਤਾ ਰਮਨਦੀਪ ਕੌਰ ਨੂੰ ਵੇਚਣ ਵਾਲੀ ਕੁੜੀ ਅਤੇ ਖ਼ਰੀਦਣ ਵਾਲੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8