...ਕੁਝ ਗਤਲ ਨਹੀਂ ਹੋਇਆ, ਅੰਮ੍ਰਿਤਪਾਲ ਮਹਿਰੋਂ ਦੇ ਹੱਕ 'ਚ ਨਿੱਤਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ

Monday, Jun 16, 2025 - 11:24 AM (IST)

...ਕੁਝ ਗਤਲ ਨਹੀਂ ਹੋਇਆ, ਅੰਮ੍ਰਿਤਪਾਲ ਮਹਿਰੋਂ ਦੇ ਹੱਕ 'ਚ ਨਿੱਤਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ

ਅੰਮ੍ਰਿਤਸਰ- ਕੰਚਨ ਕੁਮਾਰੀ ਉਰਫ਼ (ਭਾਬੀ ਕਮਲ ਕੌਰ) ਦੇ ਕਤਲ ਮਗਰੋਂ ਕੁਝ ਜਥੇਬੰਦੀਆਂ ਅੰਮ੍ਰਿਤਪਾਲ ਮਹਿਰੋਂ  ਦੇ ਹੱਕ 'ਚ ਖੜ੍ਹੀਆਂ ਨਜ਼ਰ ਹਨ ਤੇ ਕੁਝ ਉਸ ਦੇ ਖਿਲਾਫ਼ ਨਜ਼ਰ ਆਈਆਂ। ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਵੀ ਅੰਮ੍ਰਿਤਪਾਲ ਮਹਿਰੋਂ ਦੇ ਹੱਕ 'ਚ ਨਿੱਤਰੇ ਹਨ।  ਦੱਸ ਦੇਈਏ ਕਿ ਹੈੱਡ ਗ੍ਰੰਥੀ ਮਲਕੀਤ ਸਿੰਘ ਨੇ ਕੰਚਨ ਦੇ ਕਤਲ ਨੂੰ ਸਹੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੌਮ ਨੂੰ ਬਦਨਾਮ  ਕਰਨ ਵਾਲੀਆਂ ਨੇ ਅਜਿਹਾ ਹੀ ਸਕੂਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕੁਝ ਵੀ ਗਲਤ ਨਹੀਂ ਹੋਇਆ ਪਹਿਲਾਂ ਵੀ ਅਜਿਹਾ ਹੁੰਦਾ ਆਇਆ ਹੈ।

ਇਹ ਵੀ ਪੜ੍ਹੋ- ਅੰਬਰਸਰੀਏ ਕਰ ਲੈਣ ਤਿਆਰੀ, ਅੱਜ ਬਿਜਲੀ ਦਾ ਲੱਗੇਗਾ ਲੰਬਾ ਕੱਟ

ਉਨ੍ਹਾਂ ਕਿਹਾ ਲੋਕਾਂ ਨੂੰ ਲੱਚਰਤਾ ਭਰੇ ਗੀਤਾਂ ਤੋਂ ਦੂਰ ਰਹਿਣ ਚਾਹੀਦਾ ਹੈ। ਉਨ੍ਹਾਂ ਕਿਹਾ ਸਿਰਫ਼ ਸਿੱਖਾਂ ਨੂੰ ਹੀ ਨਹੀਂ ਸਗੋਂ ਸਮੁੱਚੇ ਸਮਾਜ ਦੇ ਨੌਜਵਾਨ ਭਾਵੇਂ ਹਿੰਦੂ, ਮੁਸਲਮਾਨ ਹੋਵੇ ,ਨੂੰ ਅਜਿਹੇ ਗੀਤ ਨਹੀਂ ਸੁਣਨੇ ਚਾਹੀਦੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਅਜਿਹਾ ਕਾਰਜ ਕਰਦੇ ਹਨ ਅਤੇ ਆਪਣਾ ਨਾਂ ਬਦਲਦੇ ਹਨ, ਉਨ੍ਹਾਂ ਨਾਲ ਇੰਝ ਹੀ ਹੋਣਾ ਚਾਹੀਦਾ ਹੈ। 

ਇਹ ਵੀ ਪੜ੍ਹੋ-ਪੰਜਾਬ ਪੁਲਸ 'ਤੇ ਪ੍ਰਵਾਸੀਆਂ ਨੇ ਕੀਤਾ ਹਮਲਾ, ਬੁਲਾਉਣੀ ਪੈ ਗਈ ਹੋਰ ਪੁਲਸ, ਮਾਮਲਾ ਕਰੇਗਾ ਹੈਰਾਨ

ਦੱਸ ਦੇਈਏ ਕਿ ਕਮਲ ਕੌਰ ਦੇ ਕਤਲ ਮਾਮਲੇ 'ਚ ਮੁੱਖ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ  ਅਜੇ ਫਰਾਰ ਹੈ। ਘਟਨਾ ਨੂੰ ਅੰਜਾਮ ਦੇ ਕੇ ਅੰਮ੍ਰਿਤਪਾਲ ਮਹਿਰੋਂ  ਯੂ.ਏ.ਈ. ਦੀ ਫਲਾਈਟ ਲੈ ਕੇ ਫਰਾਰ ਹੋਇਆ ਹੈ।

ਇਹ ਵੀ ਪੜ੍ਹੋ-ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News