ਪਾਵਨ ਜੋਤੀ ਸੰਘ ਵੱਲੋਂ 15 ਮੈਂਬਰਾਂ ਨੂੰ ਅਹੁਦੇ ਦੇ ਕੇ ਕੀਤਾ ਗਿਆ ਸਨਮਾਨਿਤ
Friday, Jun 13, 2025 - 07:19 PM (IST)

ਜਲੰਧਰ (ਕੁੰਦਨ/ਪੰਕਜ) : ਅੱਜ ਪਾਵਨ ਜੋਤੀ ਸੰਘ ਵੱਲੋਂ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ 15 ਮੈਂਬਰਾਂ ਨੂੰ ਅਹੁਦੇ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਦਲਜੀਤ ਸਿੰਘ ਗਿੱਲ ਦੀ ਅਗਵਾਹੀ ਵਿੱਚ ਪਿਛਲੇ ਲਗਭਗ ਇੱਕ ਸਾਲ ਤੋਂ ਪਾਵਨ ਜੋਤੀ ਸੰਘ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਇਹ 15 ਮੈਂਬਰਾਂ ਨੇ ਪਾਵਨ ਜੋਤੀ ਸੰਘ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਸੀ। ਪਾਵਨ ਜੋਤੀ ਸੰਘ ਟੀਮ ਨੇ ਇਨ੍ਹਾਂ ਮੈਂਬਰ ਸਾਹਿਬਾਨਾਂ ਦਾ ਟੀਮ ਵਿੱਚ ਸ਼ਾਮਿਲ ਹੋਣ ਤੇ ਨਿੱਘਾ ਸਵਾਗਤ ਕੀਤਾ ਤੇ ਇਨ੍ਹਾਂ ਮੈਂਬਰਾਂ ਨੇ ਪਾਵਨ ਜੋਤੀ ਸੰਘ ਵਿੱਚ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਦਾ ਵਾਅਦਾ ਕੀਤਾ। ਆਉਣ ਵਾਲੇ ਦਿਨਾਂ 'ਚ ਪਾਵਨ ਜੋਤੀ ਸੰਘ ਵੱਲੋਂ ਹੋਰ ਵੀ ਵੱਡੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਪਾਵਨ ਜੋਤੀ ਸੰਘ ਦੇ ਪ੍ਰਧਾਨ ਦਲਜੀਤ ਸੰਘ (ਗਿੱਲ) ਤੋਂ ਇਲਾਵਾ ਸੰਦੀਪ ਸਹੋਤਾ, ਸਾਜਨ ਗਿੱਲ, ਡਾਕਟਰ ਮੰਗਾ ਰਾਮ, ਅਨਮੋਲ ਗਿੱਲ, ਜਸਕਰਨ ਸਿੰਘ, ਲਖਬੀਰ ਸਿੰਘ, ਅਸ਼ਵਨੀ ਫੌਜੀ, ਸੁਖਦੇਵ ਮਸੀਹ, ਜੈਮਸ ਮਸੀਹ, ਸਿਕੰਦਰ ਭਲਵਾਨ, ਅਰਪਿਤ ਗਿੱਲ, ਅਰੁਣ ਕੁਮਾਰ, ਅਮਿਤ ਗਿੱਲ, ਧਰਮਵੀਰ, ਸ਼ੁਭਮ ਕੁਮਾਰ, ਸੋਨੂ ਰੱਤਾ, ਸੋਹਨ ਲਾਲ, ਵਿਕਰਮ ਸ਼ਰਮਾ, ਨੀਰਜ ਕੁਮਾਰ, ਵਿਜੇ ਕੁਮਾਰ (ਸੋਨੂ), ਸੂਬਾ, ਰੀਜਨ ਮਸੀਹ, ਚੇਤਨ ਖੋਸਲਾ ਆਦਿ ਸ਼ਾਮਲ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e