ਜਲੰਧਰ ਦੇ BMC ਚੌਂਕ ''ਚ ਪੁਲਸ ਤੇ ਔਰਤ ਵਿਚਾਲੇ ਹੋਇਆ ਹਾਈਵੋਲਟੇਜ਼ ਡਰਾਮਾ
Friday, Jun 06, 2025 - 04:28 PM (IST)
 
            
            ਜਲੰਧਰ (ਸੋਨੂੰ)- ਜਲੰਧਰ ਵਿਖੇ ਬੀ. ਐੱਮ. ਸੀ. ਚੌਂਕ 'ਤੇ ਪੁਲਸ ਅਤੇ ਔਰਤ ਵਿਚਕਾਰ ਇਕ ਹਾਈਵੋਲਟੇਜ਼ ਡਰਾਮਾ ਵੇਖਣ ਨੂੰ ਮਿਲਿਆ। ਇਸ ਦੌਰਾਨ ਨਾਕੇ 'ਤੇ ਭਾਰੀ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨਾਕੇ 'ਤੇ ਬੁਲੇਟ ਮੋਟਰਸਾਈਕਲ ਸਵਾਰ ਇਕ ਔਰਤ ਨੂੰ ਰੋਕਿਆ ਗਿਆ ਤਾਂ ਹੰਗਾਮਾ ਹੋ ਗਿਆ। ਨੌਜਵਾਨ ਬਿਨਾਂ ਹੈਲਮੇਟ ਅਤੇ ਲਾਇਸੈਂਸ ਦੇ ਬੁਲੇਟ ਚਲਾ ਰਿਹਾ ਸੀ।

ਇਸ ਦੌਰਾਨ ਔਰਤ ਨੇ ਪੁਲਸ ਮੁਲਾਜ਼ਮਾਂ 'ਤੇ ਉਸ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਇਆ। ਇੰਨਾ ਹੀ ਨਹੀਂ ਔਰਤ ਦਾ ਕਹਿਣਾ ਹੈ ਕਿ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਗਾਲ੍ਹਾਂ ਵੀ ਕੱਢੀਆਂ ਹਨ। ਔਰਤ ਨੇ ਕਿਹਾ ਕਿ ਇਹ ਲੋਕ ਕਿਸੇ ਅਫ਼ਸਰ ਨਾਲ ਫੋਨ 'ਤੇ ਗੱਲ ਕਰਨ 'ਤੇ ਕਿਸੇ ਨੂੰ ਵੀ ਜਾਣ ਦਿੰਦੇ ਹਨ।
ਉਥੇ ਹੀ ਦੂਜੇ ਪਾਸੇ ਪੁਲਸ ਵਾਲਿਆਂ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੁਲਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਔਰਤ ਨਾਲ ਕੋਈ ਗਲਤ ਵਿਵਹਾਰ ਨਹੀਂ ਕੀਤਾ ਹੈ। ਜਦਕਿ ਔਰਤ ਖ਼ੁਦ ਲੜਾਈ ਕਰਨ ਲਈ ਅੱਗੇ ਆ ਰਹੀ ਹੈ ਅਤੇ ਹੱਥੋਪਾਈ 'ਤੇ ਉਤਰ ਆਈ। ਪੁਲਸ ਵਾਲਿਆਂ ਨੇ ਔਰਤ 'ਤੇ ਗਲਤ ਵਿਵਹਾਰ ਦਾ ਦੋਸ਼ ਲਗਾਇਆ ਹੈ।

ਇਹ ਵੀ ਪੜ੍ਹੋ: Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ

ਔਰਤ ਨੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਹੈ। ਇੰਨਾ ਹੀ ਨਹੀਂ ਉਹ ਆਪਣੇ ਆਪ ਨੂੰ ਅਧਿਕਾਰੀ ਦੀ ਪਤਨੀ ਦੱਸ ਰਹੀ ਹੈ ਪਰ ਅਧਿਕਾਰੀ ਦਾ ਨਾਮ ਵੀ ਨਹੀਂ ਦੱਸ ਰਹੀ ਹੈ। ਪੁਲਸ ਨੇ ਦੱਸਿਆ ਕਿ ਐਕਟਿਵਾ ਅਤੇ ਮੋਟਰਸਾਈਕਲ 'ਤੇ ਇਕ ਔਰਤ ਅਤੇ ਇਕ ਆਦਮੀ ਸੀ। ਇਸ ਦੌਰਾਨ ਉਨ੍ਹਾਂ ਨੂੰ ਹੈਲਮੇਟ ਨਾ ਪਹਿਨਣ ਕਾਰਨ ਪੁਲਸ ਨਾਕੇ 'ਤੇ ਰੋਕਿਆ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 12 ਜ਼ਿਲ੍ਹਿਆਂ ਲਈ ਮੌਸਮ ਦਾ Alert, ਆਵੇਗਾ ਭਾਰੀ ਤੂਫ਼ਾਨ ਤੇ ਪਵੇਗਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            