ਚਿੱਠੀ ਤੇਰੀ ਮਿਲ ਗਈ ਸੀ...

Sunday, Aug 16, 2020 - 02:21 PM (IST)

ਚਿੱਠੀ ਤੇਰੀ ਮਿਲ ਗਈ ਸੀ...

ਚਿੱਠੀ ਤੇਰੀ ਮਿਲ ਗਈ ਸੀ 

ਕਿ ਚਿੱਠੀ ਤੇਰੀ ਮਿਲ ਗਈ ਸੀ,
ਕਹਿ ਗਈ ਗੱਲ ਦਿਲ ਦੀ ਸੀ,
ਕਾਗਜ਼ਾਂ ਵਿਚ ਨਮੀ ਸੀ, ਲਫ਼ਜ਼ਾਂ 'ਚ
ਭਾਵੇਂ ਕੋਈ ਨਿਸ਼ਾਨ ਨਾ ਗ਼ਮੀ ਸੀ,
ਸਮਝ ਆ ਗਈ ਏ ਗੱਲ ਮੈਨੂੰ
ਉਂਜ ਭਾਵੇਂ ਤੂੰ ਨਾ ਉਹ ਲਿਖੀ ਸੀ।

ਕਿ ਚਿੱਠੀ ਤੇਰੀ ਮਿਲ ਗਈ ਸੀ
ਕਹਿ ਗਈ ਗੱਲ ਦਿਲ ਦੀ ਸੀ...

ਹਾਲੇ ਮਿਲਣਾ ਤੇਰਾ ਔਖਾ ਹੈ, 
ਸਫਰ ਪਿਆ ਲੰਬਾ 'ਤੇ ਚੋਖਾ ਹੈ, 
ਮੁਹੱਬਤ ਕੋਈ ਜਜ਼ਬਾਤ ਨਹੀਂ
ਬਲੀ ਇਹ ਸਾਜ਼ਿਸ਼ ਹੈ, ਇੱਕ ਧੋਖਾ ਹੈ।
ਇੰਤਜ਼ਾਰ ਕਰੀਂ, ਸਬਰ ਰੱਖੀ
ਕਰਕੇ ਤਾਂ ਦੇਖੀਂ, ਬਸ ਕਹਿਣਾ ਹੀ ਇੱਕ ਸੌਖਾ ਹੈ।
ਇਹ ਸਿਰਫ ਮੇਰੇ ਲਈ ਹੀ ਨਹੀਂ,
ਤੇਰੇ ਲਈ ਵੀ ਤਾਂ ਵਫ਼ਾਦਾ ਮੌਕਾ ਹੈ,
ਸਮਝ ਕੇ ਤੈਨੂੰ ਗੱਲ ਏ ਹੀ ਤਾਂ ਮੈਂ ਸਿੱਖੀ ਸੀ।

ਕਿ ਚਿੱਠੀ ਤੇਰੀ ਮਿਲ ਗਈ ਸੀ
ਕਹਿ ਗਈ ਗੱਲ ਦਿਲ ਦੀ ਸੀ...

ਖ਼ਤ ਭੇਜਿਆ ਤੂੰ ਚਿਰੋ ਕੇ ਸਮੇਂ ਬਾਅਦ ਸੀ,
ਫੜ ਜਿਸਨੂੰ ਧੜਕਣ ਮੇਰੀ ਥੰਮ ਗਈ ਸੀ,
ਪੜ੍ਹ ਕੇ ਫਿਰ ਥੋੜ੍ਹਾ ਧਰਵਾਸ ਆਇਆ,
ਮੇਰੀ ਸੁਖ-ਸਾਂਦ ਪੁੱਛ ਕੇ ਤੂੰ ਆਪਣੀ ਹੀ ਦੱਸੀ ਸੀ,
ਬਸ ਗੱਲ 'ਤੇ ਤੂੰ ਇੰਨੀ ਕੁ ਹੀ ਲਿਖੀ ਸੀ।

ਕਿ ਚਿੱਠੀ ਤੇਰੀ ਮਿਲ ਗਈ ਸੀ
ਕਹਿ ਗਈ ਗੱਲ ਦਿਲ ਦੀ ਸੀ...

ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ

ਪੜ੍ਹੋ ਇਹ ਵੀ ਖਬਰ - ਰਾਤ ਦੇ ਸਮੇਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਨੁਕਸਾਨ 

ਲਿਖਤ: ਪਰਮਿੰਦਰਕੌਰ
Address: 75 Westmelton Drive
Melton West, Victoria, Australia-3337
M: +61-404 660 002


author

rajwinder kaur

Content Editor

Related News