ਕਿਸੇ ਨੇ ਏਥੇ ਯਾਰ ਛੱਡਿਆ...

Saturday, Nov 16, 2019 - 12:11 PM (IST)

ਕਿਸੇ ਨੇ ਏਥੇ ਯਾਰ ਛੱਡਿਆ...

ਕਿਸੇ ਨੇ ਏਥੇ ਯਾਰ ਛੱਡਿਆ,
ਤੇ ਕਿਸੇ ਨੇ ਛੱਡੀ ਸਹੇਲੀ,
ਦੁੱਖ ਸੁੱਖ ਨਾ ਕੋਈ ਫੋਹਲੇ,
ਉਂਝ ਕਹਿਣੇ ਨੂੰ ਸਭ ਬੇਲੀ,
ਵੇਖਣ ਨੂੰ ਜੋ ਕਾਮੀ ਲੱਗਦੀ,
ਓ ਹੈਗੀ ਦੁਨੀਆ ਵਿਹਲੀ,
ਕਦੇ ਸੀ ਤੇਲ ਦੀ ਧਾਰ ਵੇਖਦੇ,
ਤੇ ਹੁਣ ਵੇਖਦੇ ਰਹਿੰਦੇ ਤੇਲੀ,
ਕੋਈ ਤਾਂ ਏਥੇ ਸਾਧ ਬਣ ਗਿਆ,
ਤੇ ਕੋਈ ਬਣ ਕੇ ਬਹਿ ਗਈ ਚੇਲੀ,
ਜੋ ਕਰਮ ਕਾਂਡ ਨੇ ਹੋਈ ਜਾਂਦੇ,
ਅਸੀਂ ਸੁਣਦੇ ਰਹਿੰਦੇ ਡੇਹਲੀ,
ਕਹਿੰਦੇ ਤੇਜ਼ਾਬ ਪਾ ਕੇ ਓ ਸਾੜਿਆ,
ਜੋ ਸੀ ਫੁੱਲ ਖਿਲਿਆ ਵਾਂਗ ਚਮੇਲੀ,
ਕਿਸੇ ਨਹੀਂ ਏਥੇ ਆਪ ਠਹਿਰਣਾ,
ਤੇ ਨਾ ਕੋਈ ਖੜ੍ਹੀ ਰਹਿਣੀ ਹਵੇਲੀ,
ਸਿਵੀਆ ਐਵੇਂ ਨਾ ਕੋਈ ਪਾਪ ਕਮਾਉ,
ਤੇ ਕੋਈ ਦੁਨੀਆ ਸਿਰਜੋ ਨਵੀਂ ਨਿਵੇਲੀ।

ਪਰਮਿੰਦਰ ਸਿੰਘ ਸਿਵੀਆ
ਪਿੰਡ- ਨੰਦਗੜ੍ਹ
ਮੋਬਾਇਲ ਨੰਬਰ- 81468-22522


author

Aarti dhillon

Content Editor

Related News